ਡੇਰਾ ਮੁਖੀ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਕਲ ਖਤਮ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਰਾਮ ਰਹੀਮ ਸੁਨਾਰਿਆ ਜੇਲ ਵਾਪਿਸ ਜਾਵੇਗਾ। ਖਬਰਾਂ ਦੀ ਮੰਨਿਏ ਤਾਂ ਰਾਮ ਰਹੀਮ ਦੀ ਅੱਜ ਜਾਂ ਫੇਰ ਕਲ ਕਦੇ ਵੀ ਜੇਲ ਵਾਪਿਸੀ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਡੇਰੇ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਵੀ ਘਰ ਵਾਪਿਸ ਭੇਜਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਸੰਗਤਾਂ ਵੀ ਦੁਖੀ ਹਨ। 40 ਦਿਨ ਦੀ ਪੈਰੋਲ ਤੇ ਬਾਹਰ ਆਏ ਰਾਮ ਰਹੀਮ ਨੇ ਇਸ ਦੋਰਾਨ ਕਈ ਓਨਲਾਈਨ ਸਤਸੰਗ ਵੀ ਕੀਤੇ ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ।
ਪੈਰੋਲ ਨੂੰ ਚੂਣੋਤੀ ਦੇਣ ਵਾਲੀ ਅਰਜੀ ਵੀ ਹੋਈ ਸੀ ਖਾਰਿਜ
ਦੱਸ ਦਇਏ ਕਿ ਰਾਮ ਰਹੀਮ ਦੀ ਪੈਰੋਲ ਤੇ ਕਾਫੀ ਵਿਵਾਦ ਵੀ ਹੋਇਆ ਸੀ। ਹਾਲਾਂਕਿ ਪੰਜਾ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਰਾਹਤ ਦਿੰਦੇ ਹੋਏ ਪੈਰੋਲ ਵਾਲੀ ਅਰਜੀ ਖਾਰਿਜ ਕਰ ਦਿੱਤੀ ਸੀ।

