WEST BENGAL: ਪੰਜਾਬ ਪੁਲਿਸ ਦੀ AGTF ਨੇ ਕੇਂਦਰੀ ਏਜੰਸੀਆਂ ਅਤੇ ਪੱਛਮੀ ਬੰਗਾਲ ਦੀ STF ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਰਾਣਾ ਬਲਾਂਚੌਰੀਆ ਕਤਲ ਕਾਂਡ ਦੇ ਦੋਵੇਂ ਫਰਾਰ ਸ਼ੂਟਰਾਂ ਨੂੰ ਕਾਬੂ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਪੱਛਮੀ ਬੰਗਾਲ ਦੇ ਇਲਾਕੇ ਤੋਂ ਹੋਈ ਹੈ, ਜਿੱਥੇ ਇਹ ਦੋਵੇਂ ਲੁਕ ਕੇ ਬੈਠੇ ਸਨ
ਮੁਲਜ਼ਮਾਂ ਦੀ ਪਛਾਣ
ਫੜੇ ਗਏ ਸ਼ੂਟਰਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੋਈ ਹੈ: ਕਰਨ ਪਾਠਕ, ਤਰਨਦੀਪ ਸਿੰਘ
ਸੈਲਫੀ ਲੈਣ ਦੇ ਬਹਾਨੇ ਕੀਤਾ ਸੀ ਹਮਲਾ ਰਾਣਾ ਬਲਾਂਚੌਰੀਆ (ਕੰਵਰ ਦਿਗਵਿਜੇ ਸਿੰਘ) ਦਾ ਕਤਲ 15 ਦਸੰਬਰ, 2025 ਨੂੰ ਮੋਹਾਲੀ ਦੇ ਪਿੰਡ ਸੋਹਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕੀਤਾ ਗਿਆ ਸੀ। ਸ਼ੂਟਰਾਂ ਨੇ ਪ੍ਰਸ਼ੰਸਕ ਬਣ ਕੇ ਰਾਣਾ ਨੂੰ ਘੇਰਿਆ ਸੀ, ਤੇ ਸਿਰ ਚ’ ਗੋਲੀ ਮਾਰਕੇ ਕਤਲ ਕੀਤਾ ਸੀ
ਕਾਤਲਾਂ ਨੇ ਰਾਣਾ ਬਲਾਂਚੌਰੀਆ ਨੂੰ ਫੋਟੋ (ਸੈਲਫੀ) ਕਰਵਾਉਣ ਦੇ ਬਹਾਨੇ ਮੁੱਖ ਸਟੇਜ ਤੋਂ ਥੋੜ੍ਹਾ ਪਿੱਛੇ ਬੁਲਾਇਆ। ਜਿਵੇਂ ਹੀ ਉਹ ਫੋਟੋ ਲਈ ਖੜ੍ਹਾ ਹੋਇਆ, ਸ਼ੂਟਰਾਂ ਨੇ ਬਹੁਤ ਨਜ਼ਦੀਕ ਤੋਂ ਉਸ ਦੇ ਸਿਰ ਵਿੱਚ ਗੋਲੀਆਂ ਮਾਰ ਦਿੱਤੀਆਂ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਹੁਣ ਤੱਕ ਦੀ ਕਾਰਵਾਈ
ਇਸ ਹਾਈ-ਪ੍ਰੋਫਾਈਲ ਕੇਸ ਵਿੱਚ ਪੁਲਿਸ ਪਹਿਲਾਂ ਵੀ ਕਈ ਅਹਿਮ ਕਾਰਵਾਈਆਂ ਕਰ ਚੁੱਕੀ ਹੈ:
ਐਨਕਾਊਂਟਰ: ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਸ਼ੂਟਰਾਂ ਦੇ ਸਾਥੀ ਹਰਪਿੰਦਰ ਸਿੰਘ ਉਰਫ਼ ਮਿੱਡੂ ਨੂੰ ਢੇਰ ਕਰ ਦਿੱਤਾ ਸੀ।
ਮਾਸਟਰਮਾਈਂਡ: ਕੇਸ ਦਾ ਕਥਿਤ ਮਾਸਟਰਮਾਈਂਡ ਐਸ਼ਦੀਪ ਸਿੰਘ, ਜੋ ਰੂਸ ਤੋਂ ਭਾਰਤ ਆਇਆ ਸੀ, ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਬੰਬੀਹਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਿਆ ਸੀ

#ranabalachaurianews #ranabalachaur #Punjabbreakingnews

