ਸਾਰੇਗਾਮਾਪਾ ਸਿੰਗਿੰਗ ਪ੍ਰੋਗਾਰਾਮ ਜੋ ਕਿ ਪਿਛਲੇ ਕੁੱਝ ਮਹੀਨਿਆ ਤੋ ਮੁੰਬਈ ਵਿੱਚ ਚੱਲ ਰਿਹਾ ਸੀ ਜਿਸਦਾ ਹੁਣ ਨਤੀਜਾ ਕੱਢਿਆ ਗਿਆ ਜਿਸ ਵਿੱਚ ਸਾਰੇ ਬੱਚਿਆ ਨੇ ਬਹੁਤ ਲਗਨ ਨਾਲ ਮਿਹਨਤ ਕੀਤੀ ਸੀ ਅਤੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਸ਼ਹਿਰ ਜਲੰਧਰ ਤੋ ਹਰਸ਼ ਸਿਕੰਦਰ ਸ਼ਾਮਿਲ ਸੀ ਜਿਸਨੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ। 9 ਸਾਲਾ ਹਰਸ਼ ਸਿਕੰਦਰ ਇਸ ਪ੍ਰੋਗਰਾਮ ਵਿੱਚ ਦੂਸਰੇ ਸਥਾਨ ਤੇ ਰਿਹਾ ਅਤੇ ਉਸਨੂੰ 5 ਲੱਖ ਦੇ ਚੈਕ ਤੇ ਇੱਕ ਵੱਡੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਹਰਸ਼ ਦੇ ਜਿੱਤਣ ਤੋ ਬਾਅਦ ਹਰਸ਼ ਦਾ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਭਰਵਾ ਸਵਾਗਤ ਕੀਤਾ ਗਿਆ। ਇਸ ਦੋਰਾਨ ਹਰਸ਼ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਆਪਣੇ ਜਜਿਸ ਦਾ ਬਹੁਤ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਇਹ ਮੁਕਾਮ ਹਾਸਿਲ ਕਰਨ ਵਿੱਚ ਉਸਦਾ ਬਹੁਤ ਸਾਥ ਦਿੱਤਾ ਹੈ। ਉਸਨੇ ਕਿਹਾ ਕਿ ਜੇਕਰ ਅੱਜ ਉਸਦੇ ਪਿਤਾ ਜ਼ਿੰਦਾ ਹੁੰਦੇ ਤਾਂ ਉਹ ਬਹੁਤ ਖੁਸ਼ ਹੁੰਦੇ। ਇਸ ਦੋਰਾਨ ਹਰਸ਼ ਦੇ ਮਾਤਾ ਅਤੇ ਉਸਦੇ ਚਾਚਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਉਹਨੰੂੰ ਹਰਸ਼ ਤੇ ਪੂਰਾ ਮਾਣ ਹੈ ਅਤੇ ਅੱਜ ਉਸਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਕੇ ਦਿਖਾਇਆ ਹੈ।
