ਜਿੰਦਵੜੀ ਦੀ ਸੱਥ ’ਚ ਉਮੜਿਆ ਲੋਕਾਂ ਦਾ ਸੈਲਾਬ, CM ਭਗਵੰਤ ਮਾਨ ਲਈ MP ਮਲਵਿੰਦਰ ਕੰਗ ਨੇ ਆਖੀ ਵੱਡੀ ਗੱਲ

ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ਵਿੱਚ ਹੋਈ ਸੱਥ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਮੌਕੇ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਉਤਸ਼ਾਹ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ ਗਿਆ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿੰਦਵੜੀ ਵਿੱਚ ਸੱਥ ਦੌਰਾਨ ਲੋਕਾਂ ਦੀ ਭਾਰੀ ਮੌਜੂਦਗੀ ਅਤੇ ਉਤਸ਼ਾਹ ਨੇ ਮਾਹੌਲ ਨੂੰ ਖਾਸ ਬਣਾ ਦਿੱਤਾ

MP ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਰਿਹਾ ਲੋਕਾਂ ਦਾ ਪਿਆਰ ਸਿਰਫ਼ ਸਿਆਸੀ ਬਿਆਨਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਰਿਸ਼ਤਾ ਲੋਕਾਂ ਨਾਲ ਜੁੜੇ ਰਹਿਣ, ਕੰਮ ਕਰਨ ਅਤੇ ਆਮ ਲੋਕਾਂ ਤੱਕ ਆਸਾਨ ਪਹੁੰਚ ਬਣਾਈ ਰੱਖਣ ਨਾਲ ਮਜ਼ਬੂਤ ਹੋਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿਸੇ ਸੱਥ ਵਿੱਚ ਲੋਕਾਂ ਦੀ ਗਿਣਤੀ ਉਮੀਦ ਤੋਂ ਕਿਤੇ ਵੱਧ ਹੋ ਜਾਂਦੀ ਹੈ ਤਾਂ ਇਹ ਸਿਰਫ਼ ਇੱਕ ਇਕੱਠ ਨਹੀਂ ਰਹਿੰਦਾ, ਸਗੋਂ ਲੋਕਾਂ ਦੇ ਭਰੋਸੇ ਅਤੇ ਭਾਵਨਾਵਾਂ ਦੀ ਤਸਵੀਰ ਬਣ ਜਾਂਦਾ

ਜਿੰਦਵੜੀ ਵਿੱਚ ਹੋਏ ਇਸ ਇਕੱਠ ਨੂੰ ਲੈ ਕੇ MP ਮਲਵਿੰਦਰ ਕੰਗ ਨੇ ਲੋਕਾਂ ਦੇ ਉਤਸ਼ਾਹ ਨੂੰ ਪੰਜਾਬ ਦੀ ਜ਼ਮੀਨੀ ਸਿਆਸਤ ਨਾਲ ਜੁੜੇ ਇੱਕ ਮਹੱਤਵਪੂਰਨ ਸੰਕੇਤ ਵਜੋਂ ਪੇਸ਼ ਕੀਤਾ