ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਯਾਤਰੀਆਂ ਲਈ ਜ਼ਰੂਰੀ ਖ਼ਬਰ: ਅਗਲੇ 3 ਮਹੀਨੇ ਰੱਦ ਰਹਿਣਗੀਆਂ ਇਹ ਟ੍ਰੇਨਾਂ

ਨਵੀਂ ਦਿੱਲੀ : ਸਰਦੀਆਂ ਦੇ ਮੌਸਮ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ (Fog) ਦੇ ਮੱਦੇਨਜ਼ਰ, ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਟ੍ਰੇਨਾਂ ਦੀ ਸਮਾਂ-ਸਾਰਣੀ ਨੂੰ ਬਣਾਈ ਰੱਖਣ ਲਈ, ਰੇਲਵੇ ਨੇ ਆਉਣ ਵਾਲੇ 3 ਮਹੀਨਿਆਂ ਲਈ ਕਈ ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਅਤੇ ਕੁਝ ਦੇ ਫੇਰਿਆਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਦਸੰਬਰ 2025 ਤੋਂ ਫਰਵਰੀ 2026 ਤੱਕ ਲਾਗੂ ਰਹੇਗਾ

ਰੇਲਵੇ ਨੇ ਟ੍ਰੇਨਾਂ ਰੱਦ ਕਰਨ ਦਾ ਇਹ ਕਾਰਨ ਦੱਸਿਆ
ਰੇਲਵੇ ਅਧਿਕਾਰੀਆਂ ਅਨੁਸਾਰ, ਸੰਘਣੀ ਧੁੰਦ ਕਾਰਨ ਰੇਲ ਪਟੜੀਆਂ ‘ਤੇ ਦਿੱਖ (Visibility) ਬਹੁਤ ਘੱਟ ਹੋ ਜਾਂਦੀ ਹੈ। ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੇਨਾਂ ਨੂੰ ਬਹੁਤ ਹੌਲੀ ਚਲਾਉਣਾ ਪੈਂਦਾ ਹੈ, ਜਿਸ ਕਾਰਨ ਟ੍ਰੇਨਾਂ ਬਹੁਤ ਜ਼ਿਆਦਾ ਦੇਰੀ ਨਾਲ ਚੱਲਦੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੁੰਦੀ ਹੈ ਅਤੇ ਸਮਾਂ-ਸਾਰਣੀ ਵੀ ਪ੍ਰਭਾਵਿਤ ਹੁੰਦੀ ਹੈ। ਇਸੇ ਅਸੁਵਿਧਾ ਨੂੰ ਘੱਟ ਕਰਨ ਲਈ ਹੀ ਇਹ ਵੱਡਾ ਫੈਸਲਾ ਲਿਆ ਗਿਆ ਹੈ

ਪੂਰੀ ਤਰ੍ਹਾਂ ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ (ਦਸੰਬਰ 2025 ਤੋਂ ਫਰਵਰੀ 2026 ਤੱਕ)

ਟ੍ਰੇਨ ਦਾ ਨਾਮਟ੍ਰੇਨ ਨੰਬਰਰੂਟ (ਪ੍ਰਮੁੱਖ ਸ਼ਹਿਰ)ਰੱਦ ਰਹਿਣ ਦੀ ਮਿਆਦ
ਗਰੀਬ ਰਥ ਐਕਸਪ੍ਰੈਸ12207/12208ਚੰਡੀਗੜ੍ਹ-ਅੰਮ੍ਰਿਤਸਰ9 ਦਸੰਬਰ ਤੋਂ 24 ਫਰਵਰੀ
ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈਸ14541/14542ਅੰਮ੍ਰਿਤਸਰ-ਚੰਡੀਗੜ੍ਹ1 ਦਸੰਬਰ ਤੋਂ 1 ਮਾਰਚ
ਯੋਗਨਗਰੀ ਜੰਮੂ ਤਵੀ ਐਕਸਪ੍ਰੈਸ14606/14605ਚੰਡੀਗੜ੍ਹ-ਜੰਮੂ7 ਦਸੰਬਰ ਤੋਂ 22 ਫਰਵਰੀ
ਕਾਲਕਾ-ਵੈਸ਼ਨੋ ਦੇਵੀ ਐਕਸਪ੍ਰੈਸ14503/14504ਕਾਲਕਾ-ਕਟੜਾ2 ਦਸੰਬਰ ਤੋਂ 28 ਫਰਵਰੀ
ਜਨ ਸੇਵਾ ਐਕਸਪ੍ਰੈਸ14617/14618ਪੰਜਾਬ-ਉਤਰਾਖੰਡ3 ਦਸੰਬਰ ਤੋਂ 2 ਮਾਰਚ
ਅਕਾਲ ਤਖ਼ਤ ਐਕਸਪ੍ਰੈਸ12317/12318ਅੰਮ੍ਰਿਤਸਰ-ਕੋਲਕਾਤਾਅਸਥਾਈ ਤੌਰ ‘ਤੇ ਮੁਅੱਤਲ
ਦੁਰਗਿਆਣਾ ਐਕਸਪ੍ਰੈਸ12357/12358ਅੰਮ੍ਰਿਤਸਰ-ਵਾਰਾਣਸੀਅਸਥਾਈ ਤੌਰ ‘ਤੇ ਮੁਅੱਤਲ
ਲਾਲਕੁਆਨ-ਅੰਮ੍ਰਿਤਸਰ ਐਕਸਪ੍ਰੈਸ14615/14616ਉੱਤਰਾਖੰਡ-ਪੰਜਾਬ6 ਦਸੰਬਰ ਤੋਂ 28 ਜਨਵਰੀ
ਇੰਟਰਸਿਟੀ ਐਕਸਪ੍ਰੈਸ14681/14682ਜਲੰਧਰ-ਨਵੀਂ ਦਿੱਲੀ1 ਦਸੰਬਰ ਤੋਂ 1 ਮਾਰਚ

ਟ੍ਰੇਨਾਂ (ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਰੱਦ)

ਹੇਠਾਂ ਦਿੱਤੀਆਂ ਗਈਆਂ ਟ੍ਰੇਨਾਂ ਦੇ ਫੇਰਿਆਂ ਵਿੱਚ 1 ਦਸੰਬਰ 2025 ਤੋਂ 29 ਫਰਵਰੀ 2026 ਤੱਕ ਕਟੌਤੀ ਕੀਤੀ ਗਈ ਹੈ ਅਤੇ ਇਹ ਹਫ਼ਤੇ ਦੇ ਨਿਰਧਾਰਤ ਦਿਨਾਂ ‘ਤੇ ਰੱਦ ਰਹਿਣਗੀਆਂ

ਟ੍ਰੇਨ ਨੰਬਰਟ੍ਰੇਨ ਦਾ ਨਾਮਰੱਦ ਰਹਿਣ ਵਾਲੇ ਦਿਨ
12053/12054ਹਰਿਦੁਆਰ-ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸਹਫ਼ਤੇ ਵਿੱਚ 3 ਦਿਨ
12903/12904ਮੁੰਬਈ ਸੈਂਟਰਲ-ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈਸਹਫ਼ਤੇ ਵਿੱਚ 1 ਦਿਨ
22445/22446ਖਜੂਰਾਹੋ-ਚੰਡੀਗੜ੍ਹ-ਖਜੂਰਾਹੋ ਐਕਸਪ੍ਰੈਸਹਫ਼ਤੇ ਵਿੱਚ 2 ਦਿਨ

ਯਾਤਰੀਆਂ ਨੂੰ ਅਪੀਲ

ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਟ੍ਰੇਨਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਧਿਕਾਰਤ ਹੈਲਪਲਾਈਨ (139), ਐਪ ਅਤੇ ਵੈੱਬਸਾਈਟ ਤੋਂ ਰੀਅਲ-ਟਾਈਮ ਅਪਡੇਟਸ ਜ਼ਰੂਰ ਲੈਂਦੇ ਰਹਿਣ। ਸਾਰੀਆਂ ਪ੍ਰਭਾਵਿਤ ਰੇਲਗੱਡੀਆਂ ਲਈ ਐਡਵਾਂਸ ਬੁਕਿੰਗ ਪਹਿਲਾਂ ਹੀ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਇਸਦੀ ਸੂਚਨਾ ਰਿਜ਼ਰਵੇਸ਼ਨ ਸਿਸਟਮ ਵਿੱਚ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ

#northernindia #traincancelledlist #jalandhartodelhitrain