ਮੇਰਠ : ਸੋਸ਼ਲ ਮੀਡੀਆ ‘ਤੇ ’10 ਰੁਪਏ ਵਾਲਾ ਬਿਸਕੁਟ ਕਿੰਨੇ ਦਾ ਹੈ ਜੀ’ ਡਾਇਲਾਗ ਨਾਲ ਰਾਤੋ-ਰਾਤ ਮਸ਼ਹੂਰ ਹੋਣ ਵਾਲਾ Content Creator ਸ਼ਾਦਾਬ ਜ਼ਕਾਤੀ ਵਿਵਾਦਾਂ ਵਿੱਚ ਘਿਰ ਗਏ ਨੇ। ਉਨ੍ਹਾਂ ਖਿਲਾਫ਼ ਮੇਰਠ ਦੇ ਇੰਚੌਲੀ ਥਾਣੇ ਵਿੱਚ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ
FIR ਦਾ ਕਾਰਨ ਅਤੇ ਗ੍ਰਿਫ਼ਤਾਰੀ
ਸ਼ਾਦਾਬ ਜ਼ਕਾਤੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਬਣਾਇਆ, ਜਿਸ ਵਿੱਚ ਉਹ ਇੱਕ ਛੋਟੀ ਬੱਚੀ ਦੇ ਸਾਹਮਣੇ ਇੱਕ ਔਰਤ ਨਾਲ ਦੋ-ਅਰਥੀ ਅਤੇ ਅਸ਼ਲੀਲ ਗੱਲਬਾਤ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਇੰਚੌਲੀ ਨਿਵਾਸੀ ਅਨੀਸ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਭਾਜਪਾ ਨੇਤਾ ਰਾਹੁਲ ਠਾਕੁਰ ਸਣੇ ਕਈ ਲੋਕਾਂ ਨੇ ਵੀ ਇਸ ਸਬੰਧੀ ਸ਼ਿਕਾਇਤ ਕੀਤੀ ਸੀ।
ਸ਼ਿਕਾਇਤਕਰਤਾ ਸ਼ਾਦਾਬ ਦੇ ਪਿੰਡ ਇੰਚੌਲੀ ਦੇ ਹੀ ਰਹਿਣ ਵਾਲੇ ਅਨੀਸ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੂੰ ਸਬੂਤ ਵਜੋਂ ਉਹ ਵੀਡੀਓ ਵੀ ਦਿਖਾਇਆ | ਸ਼ਾਦਾਬ ਨੇ ਵੀਡੀਓ ਵਿੱਚ ਔਰਤ ਅਤੇ ਬੱਚੀ ਬਾਰੇ ਟਿੱਪਣੀਆਂ ਕਰਦਿਆਂ ਕਿਹਾ ਕਿ ਜੇ ਬੱਚੀ ਇੰਨੀ ਖੂਬਸੂਰਤ ਹੈ, ਤਾਂ ਉਸਦੀ ਮਾਂ ਕਿੰਨੀ ਖੂਬਸੂਰਤ ਹੋਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਬੱਚੀ ਅਤੇ ਉਸਦੀ ਮਾਂ ਤੋਂ ਇਤਰਾਜ਼ਯੋਗ ਮੰਗ ਵੀ ਕੀਤੀ।
ਮੁਕੱਦਮਾ ਦਰਜ ਹੋਣ ਤੋਂ ਬਾਅਦ, ਸ਼ਾਦਾਬ ਜ਼ਕਾਤੀ ਨੇ ਮੀਡੀਆ ਸਾਹਮਣੇ ਆ ਕੇ ਮਾਫ਼ੀ ਮੰਗੀ
ਸ਼ਾਦਾਬ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀਡੀਓ ਵਿੱਚ ਕੁਝ ਗਲਤ ਨਹੀਂ ਬੋਲਿਆ ਹੈ, ਪਰ ਜੇ ਇਸ ਵੀਡੀਓ ਨਾਲ ਕਿਸੇ ਨੂੰ ਬੁਰਾ ਲੱਗਾ ਹੈ, ਤਾਂ ਉਹ ਇਸਦੇ ਲਈ ‘ਸੌਰੀ’ ਕਹਿੰਦੇ ਹਨ। ਉਨ੍ਹਾਂ ਨੇ ਵਿਵਾਦਤ ਵੀਡੀਓ ਨੂੰ ਡਿਲੀਟ ਵੀ ਕਰ ਦਿੱਤਾ



#shadabjakati #shabadjakativiralvideo #shadabjakatiarrested #shadabjakatinews
