ਮੁੰਬਈ ਵਿੱਚ ਫਿਰ ਪੰਜਾਬੀ ਰੈਪਰ ਸ਼ੁੱਭ ਦੇ ਖਿਲਾਫ ਪ੍ਰਦਰਸ਼ਨ

ਮੁੰਬਈ ਵਿੱਚ ਭਾਜਪਾ ਯੁਵਾ ਮੋਰਚਾ ਵੱਲੋਂ ਮੁੜ ਪੰਜਾਬੀ ਰੈਪਰ ਸ਼ੁਭ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੋਰਾਨ ਪ੍ਰਦਰਸ਼ਨਕਾਰੀਆ ਵੱਲੋ ਪੱਛਮੀ ਐਕਸਪ੍ਰੈਸ ਵੇਅ ਤੇ ਲੱਗੇ ਪੋਸਟਰ ਪਾੜੇ ਗਏ। ਕੁੱਝ ਦਿਨਾਂ ਵਿੱਚ ਕਰੂਜ਼ਲਾਈਨਰ ਤੇ ਸ਼ੁਭ ਦੀ ਪਰਫਾਰਮੈਂਸ ਹੈ ਅਤੇ ਸ਼ੁਭ ਦਾ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਸ਼ੁੱਭ ਨੇ ਭਾਰਤ ਦੇ ਵਿਵਾਦਿਤ ਨਕਸ਼ੇ ਨੂੰ ਪੋਸਟ ਕੀਤਾ ਸੀ। BOAT ਕੰਪਨੀ ਨੇ ਸ਼ੁਭ ਦੇ ਇੰਡੀਆ ਟੂਰ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ ਹੈ । ਦੱਸ ਦੇਈਏ ਕਿ ਸ਼ੁਭ ਦਾ ਇੰਡੀਆ ਟੂਰ 3 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਵਿਰਾਟ ਕੋਹਲੀ ਨੇ ਵੀ ਸ਼ੁਭ ਨੂੰ ਇੰਸਟਾਗ੍ਰਾਮ ਤੇ ਅਨਫੋਲੋ ਕੀਤਾ ਹੈ।

Tags :