ਬੀਤੇ ਦਿਨੀਂ ਬਸੀ ਪਠਾਣਾਂ ਵਿਖੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਸੀ। ਇਸ ਭਾਰੀ ਮੁਕਾਬਲੇ ਦੋਰਾਨ ਪੁਲਿਸ ਵੱਲੋ ਦੋ ਗੈਂਗਸਟਰਾਂ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ ਜਦਿਕ ਇੱਕ ਨੂੰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੱਸ ਦਈਏ ਕਿ ਪੁਲਿਸ ਵੱਲੋ ਤੇਜਾ ਦੀ ਪ੍ਰੇਮਿਕਾ ਨੂੰ ਫੜੇ ਜਾਣ ਦਾ ਦਰਦ ਅਤੇ ਉਸਦਾ ਪੁਲਿਸ ਕੋਲੋ ਬਦਲਾ ਲੈਣ ਦੀ ਟੀਸ ਗੈਂਗਸਟਰ ਤੇਜਾ ਅਤੇ ਉਸਦੇ ਸਾਥੀਆ ਦੇ ਮੌਤ ਦਾ ਕਾਰਣ ਬਣੀ। ਦੱਸ ਦਈਏ ਕਿ ਬੀਤੀ 8 ਤਾਰੀਖ ਨੂੰ ਗੈਂਗਸਟਰ ਤੇਜਾ ਅਤੇ ਇਸਦੇ ਸਾਥੀਆ ਨੇ ਫਿਲੌਰ ਨੇੜੇ ਸਿਪਾਹੀ ਕੁਲਦੀਪ ਸਿੰਘ ਬਾਜਵਾ ਤੇ ਫਾਇਰਿੰਗ ਕਰਕੇ ਉਸਨੂੰ ਸ਼ਹੀਦ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਪੁਲਿਸ ਤੇਜਾ ਨੂੰ ਗਿ੍ਰਫਤਾਰ ਕਰਨ ਲਈ ਕਾਫੀ ਲੰਮੇ ਸਮੇ ਤੋ ਉਸਦੇ ਪਿੱਛੇ ਪਈ ਹੋਈ ਸੀ ਅਤੇ ਤੇਜਾ ਆਪਣੀ ਪ੍ਰੇਮਿਕਾ ਨਾਲ ਦਿੱਲੀ ਵਿੱਚ ਰਹਿ ਰਿਹਾ ਸੀ ਅਤੇ ਜਦੋ ਪੁਲਿਸ ਨੇ ਛਾਪਾ ਮਾਰਿਆ ਤਾਂ ਗੈਂਗਸਟਰ ਤੇਜਾ ਉਥੋ ਫਰਾਰ ਹੋ ਗਿਆ ਪਰ ਉਸਦੀ ਪ੍ਰੇਮਿਕਾ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ। ਜਿਸ ਕਰਕੇ ਤੇਜਾ ਨੇ ਪੁਲਿਸ ਕੋਲੋ ਬਦਲਾ ਲੈਣ ਲਈ ਕੁਲਦੀਪ ਸਿੰਘ ਬਾਜਵਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।