ਧੁੰਦ ਕਾਰਣ ਪੰਜਾਬ ਵਿੱਚ ਰੇਲਾਂ ਰੱਦ! ਨਹੀ ਚੱਲਣਗੀਆਂ ਟ੍ਰੇਨਾਂ

ਰੇਲਵੇ ਵਿਭਾਗ ਵੱਲੋ ਵੱਧ ਰਹੀ ਧੁੰਦ ਨੂੰ ਲੈ ਕੇ 26 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਰੱਦ ਹੋਣਗੀਆਂ, ਜਿਨ੍ਹਾਂ ’ਚ ਬਨਮਖੀ ਤੋਂ ਅੰਮ੍ਰਿਤਸਰ 14617 ਨੂੰ 3 ਦਸੰਬਰ ਤੋਂ 2 ਮਾਰਚ, ਅੰਮ੍ਰਿਤਸਰ ਤੋਂ ਬਨਮਖੀ 1 ਦਸੰਬਰ ਤੋਂ 29 ਫਰਵਰੀ ਤੱਕ ਰੱਦ ਕੀਤਾ ਹੈ।

ਇਸੇ ਤਰ੍ਹਾਂ ਚੰਡੀਗੜ੍ਹ-ਅੰਮ੍ਰਿਤਸਰ 12241 ਨੂੰ ਇਕ ਦਸੰਬਰ ਤੋਂ 29 ਫਰਵਰੀ, ਅੰਮ੍ਰਿਤਸਰ-ਚੰਡੀਗੜ੍ਹ 12242 ਨੂੰ 2 ਦਸੰਬਰ ਤੋਂ 3 ਮਾਰਚ, ਜੰਮੂ ਤਵੀ ਯੋਗ ਨਗਰੀ ਰਿਸ਼ੀਕੇਸ਼ 14606 ਨੂੰ 4 ਦਸੰਬਰ ਤੋਂ 26 ਫਰਵਰੀ, ਅੰਮ੍ਰਿਤਸਰ-ਲਖਨਊ 14616-15 ਨੂੰ 2 ਦਸੰਬਰ ਤੋਂ 24 ਫਰਵਰੀ, ਅੰਮ੍ਰਿਤਸਰ-ਜੈਨਗਰ 14674 ਨੂੰ 5 ਦਸੰਬਰ ਤੋਂ 27 ਫਰਵਰੀ ਤੱਕ ਰੱਦ ਕੀਤਾ ਹੈ।

ਇਸ ਤੋਂ ਇਲਾਵਾ ਜੈਨਗਰ-ਅੰਮ੍ਰਿਤਸਰ 14673 ਨੂੰ ਸੱਤ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19611 ਨੂੰ ਦੋ ਦਸੰਬਰ ਤੋਂ 29 ਫਰਵਰੀ, ਅਜਮੇਰ-ਅੰਮ੍ਰਿਤਸਰ 19614 ਨੂੰ ਤਿੰਨ ਦਸੰਬਰ ਤੋਂ ਇਕ ਮਾਰਚ, ਟਾਟਾ ਤੋਂ ਅੰਮ੍ਰਿਤਸਰ 18103 ਨੂੰ ਚਾਰ ਦਸੰਬਰ ਤੋਂ 28 ਫਰਵਰੀ, ਅੰਮ੍ਰਿਤਸਰ ਤੋਂ ਟਾਟਾ 18104 ਨੂੰ ਛੇ ਦਸੰਬਰ ਤੋਂ ਇਕ ਮਾਰਚ, ਅੰਮ੍ਰਿਤਸਰ-ਜੈਨਗਰ 04652 ਨੂੰ ਇਕ ਦਸੰਬਰ ਤੋਂ 28 ਫਰਵਰੀ ਤੱਕ ਰੱਦ ਕੀਤਾ ਹੈ। ਆਗਰਾ ਕੈਂਟ ਤੋਂ ਹੁਸ਼ਿਆਰਪੁਰ 14011 ਤੋਂ 2, 5, 7, 9, 12, 14, 16, 19, 21, 23, 26 ਦਸੰਬਰ, ਹੁਸ਼ਿਆਰਪੁਰ-ਆਗਰਾ ਕੈਂਟ 14012 ਨੂੰ 1, 4, 6, 8, 11, 13, 15, 18, 20, 22, 25 ਦਸੰਬਰ, ਆਗਰਾ ਕੈਂਟ ਤੋਂ ਹੁਸ਼ਿਆਰਪੁਰ 11905 ਨੂੰ 23, 27, 29 ਦਸੰਬਰ, ਇਕ ਜਨਵਰੀ ਤੇ ਤਿੰਨ ਜਨਵਰੀ ਤੋਂ ਪੰਜ ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।

Tags :