ਇਰਾਨ ਨਾਲ ਚੱਲ ਰਹੀ ਜੰਗ ਵਿਚਾਲੇ ਟਰੰਪ ਨੇ PM ਮੋਦੀ ਨੂੰ ਕੀਤਾ ਫ਼ੋਨ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ Middle East ਦੀ ਗੰਭੀਰ ਸਥਿਤੀ ਅਤੇ ਖਾਸ ਕਰਕੇ ਇਰਾਨ ਨਾਲ ਚੱਲ ਰਹੀ ਜੰਗ ਨੂੰ ਰੋਕਣ ਦੇ ਯਤਨਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ ਗਈ

ਮੋਦੀ-ਟਰੰਪ ਦੀ ਗੱਲਬਾਤ :
PM ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਇਰਾਨ ਜੰਗ ਨੂੰ ਖਤਮ ਕਰਨ ਅਤੇ ਖੇਤਰ ਵਿੱਚ ਜਲਦੀ ਸ਼ਾਂਤੀ ਦੀ ਬਹਾਲੀ ਦਾ ਸਮਰਥਨ ਕਰਦਾ ਹੈ।

ਹੋਰਮੁਜ਼ ਜਲਡਮਰੂ ਦੀ ਸੁਰੱਖਿਆ: ਦੋਵਾਂ ਨੇਤਾਵਾਂ ਨੇ ਮੰਨਿਆ ਕਿ ‘ਹੋਰਮੁਜ਼ ਜਲਡਮਰੂ’ ਦੇ ਰਸਤੇ ਨੂੰ ਖੁੱਲ੍ਹਾ ਅਤੇ ਸੁਰੱਖਿਅਤ ਰੱਖਣਾ ਪੂਰੀ ਦੁਨੀਆ ਦੀ ਆਰਥਿਕਤਾ ਲਈ ਜ਼ਰੂਰੀ ਹੈ।

ਭਾਰਤੀ ਜਹਾਜ਼ਾਂ ਨੂੰ ਰਾਹਤ: ਜਿੱਥੇ ਇਰਾਨ ਨੇ ਅਮਰੀਕੀ ਜਹਾਜ਼ਾਂ ‘ਤੇ ਪਾਬੰਦੀ ਲਾਈ ਹੈ, ਉੱਥੇ ਹੀ LPG ਲੈ ਕੇ ਜਾਣ ਵਾਲੇ ਭਾਰਤੀ ਜਹਾਜ਼ਾਂ ਨੂੰ ਇਸ ਰਸਤੇ ਤੋਂ ਲੰਘਣ ਦੀ ਇਜਾਜ਼ਤ ਮਿਲ ਰਹੀ ਹੈ

ਪੀਐਮ ਮੋਦੀ ਨੇ ‘X’ (ਪਹਿਲਾਂ ਟਵਿੱਟਰ) ‘ਤੇ ਕੀ ਕਿਹਾ?

ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, “ਰਾਸ਼ਟਰਪਤੀ ਟਰੰਪ ਦਾ ਫ਼ੋਨ ਆਇਆ ਅਤੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਲਾਹੇਵੰਦ ਗੱਲਬਾਤ ਹੋਈ। ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਅਤੇ ਪਹੁੰਚਯੋਗ ਬਣਾਏ ਰੱਖਣਾ ਵਿਸ਼ਵ ਲਈ ਅਹਿਮ ਹੈ। ਅਸੀਂ ਸ਼ਾਂਤੀ ਅਤੇ ਸਥਿਰਤਾ ਲਈ ਲਗਾਤਾਰ ਸੰਪਰਕ ਵਿੱਚ ਰਹਿਣ ‘ਤੇ ਸਹਿਮਤੀ ਜਤਾਈ ਹੈ।”

ਵਿਸ਼ਵ ਆਰਥਿਕਤਾ ਲਈ ਕਿਉਂ ਅਹਿਮ ਹੈ ਇਹ ਗੱਲਬਾਤ?
ਇਰਾਨ ਅਤੇ ਅਮਰੀਕਾ ਵਿਚਾਲੇ ਵਧਦਾ ਤਣਾਅ ਕੱਚੇ ਤੇਲ ਦੀਆਂ ਕੀਮਤਾਂ ਨੂੰ ਅਸਮਾਨੀ ਪਹੁੰਚਾ ਸਕਦਾ ਹੈ। ਹੋਰਮੁਜ਼ ਜਲਡਮਰੂ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਸਪਲਾਈ ਰਸਤਾ ਹੈ। ਜੇਕਰ ਇਹ ਰਸਤਾ ਬੰਦ ਹੁੰਦਾ ਹੈ, ਤਾਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਤੇਲ ਅਤੇ ਗੈਸ ਦਾ ਸੰਕਟ ਪੈਦਾ ਹੋ ਸਕਦਾ ਹੈ। ਟਰੰਪ ਵੱਲੋਂ ਹਮਲਿਆਂ ਨੂੰ ਰੋਕਣਾ ਅਤੇ ਭਾਰਤ ਦਾ ਇਸ ਵਿੱਚ ਸਹਿਯੋਗ ਦੇਣਾ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ