ਟਰੰਪ ਦਾ ਕੈਨੇਡਾ ਨੂੰ ਸਿੱਧਾ ਅਲਟੀਮੇਟਮ: ਚੀਨ ਨਾਲ ਵਪਾਰਕ ਸੌਦਾ ਕੀਤਾ ਤਾਂ ਲੱਗੇਗਾ 100% ਟੈਰਿਫ਼

ਡਾਵੋਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਚੀਨ ਨਾਲ ਆਪਣਾ ਨਵਾਂ ਵਪਾਰਕ ਸੌਦਾ ਅੱਗੇ ਵਧਾਇਆ, ਤਾਂ ਅਮਰੀਕਾ ਕੈਨੇਡੀਅਨ ਵਸਤੂਆਂ ‘ਤੇ 100% ਟੈਰਿਫ਼ ਲਗਾ ਦੇਵੇਗਾ

ਵਿਵਾਦ ਦੀ ਮੁੱਖ ਵਜ੍ਹਾ
ਟਰੰਪ ਨੇ ਦੋਸ਼ ਲਾਇਆ ਕਿ ਕੈਨੇਡਾ “ਚੀਨੀ ਸਮਾਨ ਨੂੰ ਅਮਰੀਕਾ ਵਿੱਚ ਭੇਜਣ ਲਈ ਇੱਕ ਡ੍ਰੌਪ-ਆਫ ਪੋਰਟ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕੈਨੇਡਾ ਨੇ ਚੀਨ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਚੀਨੀ ਇਲੈਕਟ੍ਰਿਕ ਵਾਹਨਾਂ (EVs) ‘ਤੇ ਟੈਕਸ ਘਟਾਏ ਗਏ ਹਨ, ਅਤੇ ਬਦਲੇ ਵਿੱਚ ਚੀਨ ਨੇ ਕੈਨੇਡੀਅਨ ਖੇਤੀਬਾੜੀ ਉਤਪਾਦਾਂ ‘ਤੇ ਟੈਕਸ ਘਟਾਏ ਹਨ। ਟਰੰਪ ਇਸ ਗੱਲ ਤੋਂ ਖਫ਼ਾ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੈਨੇਡਾ ਨੂੰ ਅਮਰੀਕੀ ਬਾਜ਼ਾਰ ਦੀ ਵਰਤੋਂ ਚੀਨੀ ਫਾਇਦੇ ਲਈ ਨਹੀਂ ਕਰਨ ਦੇਣਗੇ

ਟਰੰਪ ਅਤੇ ਮਾਰਕ ਕਾਰਨੀ ਵਿਚਾਲੇ ਤਕਰਾਰ
ਡਾਵੋਸ (ਸਵਿਟਜ਼ਰਲੈਂਡ) ਵਿੱਚ ਚੱਲ ਰਹੇ ਵਿਸ਼ਵ ਆਰਥਿਕ ਮੰਚ ਦੌਰਾਨ ਟਰੰਪ ਨੇ ਕਿਹਾ, “ਕੈਨੇਡਾ ਸਿਰਫ਼ ਅਮਰੀਕਾ ਦੇ ਕਾਰਨ ਹੀ ਜ਼ਿੰਦਾ ਹੈ।” ਇਸ ਦੇ ਜਵਾਬ ਵਿੱਚ ਕੈਨੇਡੀਅਨ ਪੀਐਮ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਲਈ ਇੱਕ ਮਿਸਾਲ ਹੈ ਕਿ ਕਿਸੇ ਨੂੰ ਵੀ ਤਾਨਾਸ਼ਾਹੀ ਰੁਝਾਨਾਂ ਅੱਗੇ ਝੁਕਣ ਦੀ ਲੋੜ ਨਹੀਂ ਹੈ

ਇਸ ਤਕਰਾਰ ਤੋਂ ਬਾਅਦ ਟਰੰਪ ਨੇ ਕਾਰਨੀ ਨੂੰ ਆਪਣੇ ਨਵੇਂ ਬਣਾਏ ‘ਬੋਰਡ ਆਫ਼ ਪੀਸ’ (Board of Peace) ਤੋਂ ਬਾਹਰ ਕਰ ਦਿੱਤਾ ਹੈ, ਜੋ ਵਿਸ਼ਵ ਵਿਵਾਦਾਂ ਨੂੰ ਸੁਲਝਾਉਣ ਲਈ ਬਣਾਇਆ ਜਾ ਰਿਹਾ ਸੀ।

ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਗੱਲ?
ਇਹ ਵਿਵਾਦ ਸਿਰਫ਼ ਵਪਾਰ ਤੱਕ ਸੀਮਿਤ ਨਹੀਂ ਹੈ। ਟਰੰਪ ਵੱਲੋਂ ਗ੍ਰੀਨਲੈਂਡ ਨੂੰ ਖਰੀਦਣ ਦੀ ਕੋਸ਼ਿਸ਼ ਅਤੇ ਕੈਨੇਡਾ ਦੀ ਪ੍ਰਭੂਸੱਤਾ ‘ਤੇ ਲਗਾਤਾਰ ਸਵਾਲ ਚੁੱਕਣ ਨਾਲ ਨਾਟੋ (NATO) ਗਠਜੋੜ ਵਿੱਚ ਵੀ ਤਣਾਅ ਪੈਦਾ ਹੋ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਨਕਸ਼ਾ ਵੀ ਸਾਂਝਾ ਕੀਤਾ ਜਿਸ ਵਿੱਚ ਕੈਨੇਡਾ, ਵੈਨੇਜ਼ੁਏਲਾ, ਗ੍ਰੀਨਲੈਂਡ ਅਤੇ ਕਿਊਬਾ ਨੂੰ ਅਮਰੀਕਾ ਦੇ 51ਵੇਂ ਰਾਜ ਵਜੋਂ ਦਿਖਾਇਆ ਗਿਆ ਸੀ

#TrumpVsCanada

#TradeWar2026

#MarkCarney

#CanadaUSA

#100PercentTariff

#ChinaTradeDeal

#GreenlandGeopolitics

#InternationalRelations

#WorldNewsPunjabi

#GoogleNews #GoogleTrendingNews #Google #News