ਕੁੜੀ ਨੂੰ ਜ਼ੱਫੀ ਪਾ ਕੇ ਬਾਈਕ ਚਲਾਉਣ ਵਾਲੇ ਨੋਜ਼ਵਾਨ ਤੇ ਹੋਇਆ ਮਾਮਲਾ ਦਰਜ, 11 ਹਜਾਰ ਦਾ ਲਗਾਇਆ ਜੁਰਮਾਨਾ

ਸ਼ੋਸਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ਦੀ ਟੈਕੀ ਤੇ ਬੈਠੀ ਇੱਕ ਕੁੜੀ ਨੇ ਲਡ਼ਕੇ ਨੂੰ ਚੱਲਦੀ ਬਾਈਕ ਵਿੱਚ ਜੱਫੀ ਪਾਈ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ 11,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਵਾਹਨ ਚਾਲਕ ਨੂੰ ਕਈ ਵਾਹਨਾਂ ਨੂੰ ਓਵਰਟੇਕ ਕਰਦੇ ਵੀ ਦੇਖਿਆ ਜਾ ਸਕਦਾ ਹੈ।

ਇੱਕ ਟਵੀਟ ਵਿੱਚ ਦਿੱਲੀ ਪੁਲਿਸ ਨੇ ਕਿਹਾ, “ਇੱਕ ਦੋਪਹੀਆ ਵਾਹਨ ਦੀ ਖਤਰਨਾਕ ਡਰਾਈਵਿੰਗ ਦੇ ਵਾਇਰਲ ਵੀਡੀਓ ਦਾ ਨੋਟਿਸ ਲੈਂਦੇ ਹੋਏ ਦਿੱਲੀ ਟ੍ਰੈਫਿਕ ਪੁਲਿਸ ਨੇ ਅਪਰਾਧੀ ਦੇ ਖਿਲਾਫ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।” ਕੁੱਲ 11,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬਿਨਾਂ ਹੈਲਮੇਟ ਅਤੇ ਲਾਇਸੈਂਸ ਤੋਂ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ‘ਚ ਦੋਪਹੀਆ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।