ਨਹਿਰ ਵਿੱਚ ਨਹਾਉਂਦੇ ਸਮੇਂ ਨੌਜਵਾਨ ਦੀ ਡੁੱਬਣ ਕਾਰਨ ਮੌਤ

ਪਿੰਡ ਮੱਤਾ ਦੇ 21 ਸਾਲਾਂ ਨੌਜਵਾਨ ਦੀ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸਤਜਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਜੋਂ ਹੋਈ ਹੈ।

ਗਰਮੀ ਤੋਂ ਰਾਹਤ ਲਈ ਉਤਰਿਆ ਸੀ ਨਹਿਰ ਵਿੱਚ

ਮਿਲੀ ਜਾਣਕਾਰੀ ਅਨੁਸਾਰ ਸਤਜਿੰਦਰ ਸਿੰਘ ਢੈਪਈ ਵਾਲੀ ਨਹਿਰ ਨੇੜੇ ਝੋਨੇ ਦੀ ਲਗਾਈ ਦਾ ਕੰਮ ਕਰ ਰਿਹਾ ਸੀ। ਤਿੱਖੀ ਗਰਮੀ ਕਾਰਨ ਉਹ ਆਪਣੇ 4-5 ਸਾਥੀਆਂ ਨਾਲ ਨਹਿਰ ਵਿੱਚ ਨਹਾਉਣ ਲਈ ਉਤਰਿਆ। ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ ਅਤੇ ਡੁੱਬ ਗਿਆ।

ਅਗਲੇ ਦਿਨ ਸੂਏ ਵਿੱਚੋਂ ਮਿਲੀ ਮ੍ਰਿਤਕ ਦੇਹ

ਘਟਨਾ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ। ਅਗਲੇ ਦਿਨ ਉਸ ਦੀ ਮ੍ਰਿਤਕ ਦੇਹ ਪਿੰਡ ਕਸਮਭੱਟੀ ਦੇ ਸੂਏ ਵਿੱਚੋਂ ਬਰਾਮਦ ਹੋਈ, ਜਿਸ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਸੇਵਾਦਾਰ ਤੁਰੰਤ ਮੌਕੇ ਤੇ ਪਹੁੰਚੇ

ਨੌਜਵਾਨ ਦੇ ਡੁੱਬਣ ਦੀ ਸੂਚਨਾ ਮਿਲਣ ‘ਤੇ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ, ਗੰਗਸਰ (ਰਜਿ.) ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਅਗਲੀ ਕਾਰਵਾਈ ਵਿੱਚ ਸਹਿਯੋਗ ਦਿੱਤਾ।