ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿੱਥੇ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬ ਭਰ ਵਿੱਚੋਂ ਟਾਪ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਮੈਰਿਟ ਸਿਸਟਮ ਵਿੱਚ ਵੱਡਾ ਬਦਲਾਅ
ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੋਂ ਮੈਰਿਟ ਸੂਚੀ (Position) ਤਿਆਰ ਕਰਦੇ ਸਮੇਂ ਵਿਦਿਆਰਥੀ ਦੀ ਉਮਰ ਨੂੰ ਅਧਾਰ ਨਹੀਂ ਬਣਾਇਆ ਜਾਵੇਗਾ, ਬਲਕਿ ਪੁਜੀਸ਼ਨ ਸਿਰਫ਼ ਬੱਚਿਆਂ ਦੇ ਨੰਬਰਾਂ ਦੇ ਅਧਾਰ ‘ਤੇ ਹੀ ਤੈਅ ਹੋਵੇਗੀ।
ਬਰਾਬਰ ਅੰਕਾਂ ਵਾਲਿਆਂ ਨੂੰ ਮਿਲੇਗਾ ਇੱਕੋ ਜਿਹਾ ਦਰਜਾ
ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਜੇਕਰ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਦੇ ਨੰਬਰ ਬਰਾਬਰ ਆਉਂਦੇ ਹਨ, ਤਾਂ ਉਨ੍ਹਾਂ ਸਾਰਿਆਂ ਨੂੰ ਇੱਕੋ ਜਿਹੀ ਪੁਜੀਸ਼ਨ (ਰੈਂਕ) ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਉਮਰ ਦੇ ਫਰਕ ਕਾਰਨ ਹੋਣ ਵਾਲਾ ਪੱਖਪਾਤ ਖਤਮ ਹੋਵੇਗਾ ਅਤੇ ਸਭ ਨੂੰ ਬਰਾਬਰ ਹੱਕ ਮਿਲੇਗਾ।
