ਜਦੋਂ ਇੰਨਸਾਨ ਨੂੰ ਕਿਸੇ ਵੀ ਕੰਮ ਵਿਚ ਸਫਲਤਾ ਹਾਸਿਲ ਨਹੀਂ ਹੁੰਦੀ ਤਾਂ ਉਹ ਆਪਣੀ ਕਿਸਮਤ ਨੂੰ ਮਾੜੀ ਦਸਦਾ ਹੈ। ਪਰ ਇਹ ਲਾੜਾ ਦੁਨੀਆਂ ਦਾ ਸ਼ਾਇਦ ਬਦਕਿਸਮਤੀ ਲਾੜਾ ਹੋਵੇਗਾ। ਜਿਸਦੇ ਵਿਆਹ ਵਾਲੇ ਦਿਨ ਹੀ ਘਰ ਦੇ ਸਿਲੰਡਰ ਫਟਣ ਕਾਰਣ ਘਰ ਦੇ 35 ਲੋਕ ਜਿੰਦਾ ਹੀ ਸਡ਼ ਗਏ। ਬਦਕਿਸਮਤ ਲੜਕੇ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਵਿਆਹ ਵਾਲੇ ਦਿਨ ਅਜਿਹਾ ਹੇਵੇਗਾ। ਪਰਿਵਾਰ ਵਿਚ ਹੁਣ ਉਸਦਾ ਭਰਾ ਅਤੇ ਭਰਜਾਈ ਹੀ ਰਹਿ ਗਏ ਹਨ। ਦਸ ਦਈਏ ਕਿ 10 ਲੋਕ ਹਾਲੇ ਵੀ ਹਸਪਤਾਲ ਵਿਚ ਦਿਖਲ ਹਨ ਜਿਹਨਂ ਦਾ ਇਲਾਜ ਜਾਰੀ ਹੈ ਅਤੇ ਉਹ ਜਿੰਦਗੀ ਦੀ ਲੜਾਈ ਲਡ਼ ਰਹੇ ਹਨ। ਦਸ ਦਈਏ ਕਿ ਲਾੜਾ ਸੁਰਿੰਦਰ ਸਿੰਘ ਵਿਆਹ ਲਈ ਰਾਜਸਥਾਨ ਦੇ ਜੋਧਪੁਰ ਦੇ ਸ਼ੇਰਗਡ਼ ਇਲਾਕੇ ਦੇ ਪਿੰਡ ਭੂੰਗਡਾ ਲਈ ਰਵਾਨਾ ਹੋ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਸਿਲੰਡਰ ਫਟ ਗਿਆ ਅਤੇ 35 ਲੋਕ ਜਿੰਦਾ ਸਡ਼ ਗਏ। ਇਸ ਦੋਰਾਨ ਲਾੜੇ ਦਾ ਵੀ ਇਕ ਨਿਜੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ ਅਤੇ ਉਸਨੂੰ ਇਹ ਨਹੀਂ ਪਤਾ ਕਿ ਉਸਦਾ ਬਾਕੀ ਪਰਿਵਾਰ ਵੀ ਸਾਰਾ ਤਬਾਅ ਹੋ ਚੁਕਾ ਹੈ। ਸੁਰਿੰਦਰ ਕਹਿੰਦਾ ਹੈ ਕਿ ਉਹ ਘਰ ਜਾ ਕੇ ਸਭ ਤੋਂ ਪਹਿਲਾ ਆਪਣੀ ਮਾਂ ਨੂੰ ਮਿਲੇਗਾ।
