ਲੁਧਿਆਣੇ ਵਿੱਚ ਇਕ ਵਿਅਕਤੀ ਨੇ ਵੀਜ਼ਾ ਨਾ ਲੱਗਣ ਦੇ ਕਾਰਣ ਖੌਫਨਾਕ ਕਦਮ ਚੁੱਕ ਲਿਆ। ਉਸਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ।
ਮ੍ਰਿਤਕ ਦੀ ਪਹਿਚਾਣ ਜਸਵੀਰ ਸਿੰਘ ਵਜੋਂ ਹੋਈ ਹੈ ਅਤੇ ਉਸਦੀ 34 ਸਾਲ ਉਮਰ ਦੱਸੀ ਜਾ ਰਹੀ ਹੈ ਤੇ ਵਿਅਕਤੀ ਦੀ ਇਕ ਛੋਟੀ ਬੱਚੀ ਵੀ ਹੈ। ਪੁਲਿਸ ਨੇ ਮੌਕੇ ‘ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ।