ਪਾਲਤੂ ਕੁੱਤੇ ਨੇ ਹੀ 32 ਸਾਲਾਂ ਮਾਲਿਕ ਤੇ ਬੰਦੂਕ ਚਲਾ ਲਈ ਜਾਨ, ਮਾਲਿਕ ਦੀਆਂ ਜੁੜੀਆਂ ਸਨ ਕਈ ਸਾਰੀਆਂ ਯਾਦਾਂ

(ਤੁਰਕੀ) ਪਾਲਤੂ ਜਾਨਵਰਾਂ ਵਿੱਚੋਂ ਕੁੱਤੇ ਨੂੰ ਸੱਭ ਤੋਂ ਵਫਾਦਾਰ ਜਾਨਵਰ ਸਮਝਿਆਂ ਜਾਦਾ ਹੈ। ਅਕਸਰ ਕੁੱਤਿਆਂ ਨੂੰ ਤੁਸੀਂ ਆਪਣੀ ਜਾਨ ਤੇ ਖੇਲ ਕੇ ਆਪਣੇ ਮਾਲਿਕ ਨੂੰ ਬਚਾਉਦੇ ਹੋਏ ਸੁਣਿਆਂ ਹੋਵੇਗਾ ਜਾ ਫਿਰ ਦੇਖਿਆਂ ਹੋਵੇਗਾ। ਪਰ ਤੁਰਕੀ ਦੇ ਸਮਸੂਨ ਸੂਬੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆਂ ਹੈ ਜਿੱਥੇ ਕਿ ਘਰ ਵਿੱਚ ਰਹਿ ਰਹੇ ਕੁੱਤੇ ਨੇ ਗਲਤੀ ਨਾਲ ਘਰ ਵਿੱਚ ਪਈ ਬੰਦੂਕ ਨਾਲ ਆਪਣੇ ਮਾਲਿਕ ਓਜ਼ਗੁਰ ਗਾਵਰੇਕੋਗਲੂ ਤੇ ਗੋਲੀ ਚਲਾ ਦਿੱਤੀ। ਜਿਸ ਕਰਕੇ 32 ਸਾਲਾ ਮਾਲਿਕ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਕੁੱਤੇ ਨਾਲ ਉਸਦੇ ਮਾਲਿਕ ਦੀਆਂ ਕਈ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸਨ ਉਸ ਕੁੱਤੇ ਨੇ ਹੀ ਮਾਲਿਕ ਦੀ ਜਾਨ ਲੈ ਲਈ।

ਮਿਲੀ ਜਾਣਕਾਰੀ ਦੇ ਅਨੁਸਾਰ, ਮਿ੍ਰਤਕ ਆਪਣੇ ਦੋਸਤਾਂ ਨਾਲ ਕਿਜਲਾਨ ਪਠਾਰ ਤੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਗਿਆ ਹੋਇਆਂ ਸੀ ਜਿੱਥੇ ਕਿ ਇਹ ਘਟਨਾ ਵਾਪਰੀ ਹੈ। ਓਜ਼ਗੁਰ ਜੋ ਕਿ ਆਪਣੀ ਲੋਡ ਸ਼ਾਟਗਨ ਕਾਰਬੂਟ ਵਿੱਚ ਰੱਖ ਰਿਹਾ ਸੀ। ਇਸ ਦੌਰਾਨ ਬੰਦੂਕ ਦੇ ਟਰਿੱਗਰ ‘ਤੇ ਉਸ ਦੇ ਪਾਲਤੂ ਕੁੱਤੇ ਦੀ ਲੱਤ ਡਿੱਗ ਗਈ। ਬੰਦੂਕ ਤੋਂ ਚਲਾਈ ਗਈ ਗੋਲੀ ਸਿੱਧੀ ਓਜ਼ਗੁਰ ਨੂੰ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਓਜ਼ਗੁਰ ਦੇ ਕਤਲ ਦਾ ਵੀ ਖਦਸ਼ਾ ਜਤਾਇਆਂ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਲ 2018 ਵਿੱਚ ਮੈਕਸੀਕੋ ਵਿੱਚ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ, ਜਦੋਂ ਇੱਕ ਵਿਅਕਤੀ ਨੂੰ ਸ਼ਿਕਾਰ ਕਰਦੇ ਸਮੇਂ ਉਸਦੇ ਹੀ ਪਾਲਤੂ ਕੁੱਤੇ ਨੇ ਗਲਤੀ ਨਾਲ ਪਿੱਠ ਵਿੱਚ ਗੋਲੀ ਮਾਰ ਦਿੱਤੀ ਸੀ |