ਭੋਪਾਲ ਦੇ ਗਾਂਧੀ ਮੈਡੀਕਲ ਕਾਲਜ ਵਿਚ ਅੰਕਾਸ਼ਾ ਮਹੇਸ਼ਵਰੀ ਨਾਮ ਦੀ ਜੂਨੀਅਰ ਲਡ਼ਕੀ ਨੇ ਆਪਣੇ ਹੋਸਟਲ ਦੇ ਰੂਮ ਵਿਚ ਸੁਸਾਇਡ ਕਰ ਲਿਆ। ਅੰਕਾਸ਼ਾ ਮੈਡੀਕਲ ਕਾਲਜ ਵਿਚ ਡਾਕਟਰੀ ਦੀ ਪਡਾਈ ਕਰ ਰਹੀ ਸੀ। ਦੂਸਰੀ ਲਡ਼ਕੀਆ ਨੇ ਦਸਿਆ ਕਿ ਅੰਕਾਸ਼ਾ ਨੇ ਕਲ ਸ਼ਾਮ ਆਪਣਾ ਕਮਰਾ ਬੰਦ ਕਰ ਲਿਆ ਸੀ ਜਦੋਂ ਬਾਰ-ਬਾਰ ਖਡ਼ਕਾਉਣ ਤੇ ਅੰਕਾਸ਼ਾ ਨੇ ਦਰਵਾਜਾ ਨਹੀਂ ਖੋਲਿਆ ਤਾਂ ਫਿਰ ਗਾਰਡ ਨੇ ਦੇਖਿਆ ਤਾਂ ਅੰਕਾਸ਼ਾ ਕਮਰੇ ਵਿਚ ਬੇਸ਼ੁਧ ਹੋ ਕੇ ਪਈ ਹੋਈ ਸੀ। ਜਦੋਂ ਦੇਖਿਆ ਤਾਂ ਉਸਦੀ ਮੌਤ ਹੋ ਚੁਕੀ ਸੀ। ਪੁਲਿਸ ਨੂੰ ਅੰਕਾਸ਼ਾ ਦੇ ਕਮਰੇ ਤੋਂ ਬੇਹੋਸ਼ੀ ਦੀ ਦਵਾਈ ਅਤੇ ਇੰਜੈਕਸ਼ਨ ਮਿਲੇ ਹਨ। ਜਿਸ ਵਿਚ ਅੰਸ਼ਾਕਾ ਜਤਾਈ ਜਾ ਰਹੀ ਹੈ ਕਿ ਉਸਨੇ ਦਵਾਈ ਦਾ ਓਵਰਡੋਜ਼ ਲੈ ਕੇ ਆਤਮਹਤਿਆ ਕੀਤੀ ਹੈ। ਪੁਲਿਸ ਨੂੰ ਮੌਕੇ ਤੇ ਅੰਕਾਸ਼ਾ ਦੇ ਕਮਰੇ ਵਿਚ ਇਕ ਨੋਟ ਵੀ ਮਿਲਿਆ ਹੈ ਜਿਸ ਵਿਚ ਲਿਖਿਆ ਹੈ ਕਿ- ਉਹ ਇੰਨੀ ਮਜ਼ਬੂਤ ਨਹੀਂ ਹੈ, ਇੰਨਾ ਸਟ੍ਰੈਂਸ ਨਹੀਂ ਸਹਿ ਸਕਦੀ, ਮਾਤਾ-ਪਿਤਾ ਨੂੰ ਸੌਰੀ, ਦੋਸਤਾਂ ਨੂੰ ਵੀ ਸੌਰੀ, ਇੰਨਾ ਪਿਆਰ ਦੇਣ ਲਈ ਧੰਨਵਾਦ। ਮੈਂ ਮਜ਼ਬੂਤ ਨਹੀਂ ਹਾਂ, ਮੈਂ ਵਿਅਕਤੀਗਤ ਕਾਰਣਾ ਕਰਕੇ ਇਹ ਕਦਮ ਉਠਾ ਰਹੀ ਹਾਂ। ਦੱਸ ਦਈਏ ਕਿ ਅੰਕਾਸ਼ਾ ਜੋ ਕਿ ਗਵਾਲੀਅਰ ਦੀ ਰਹਿਣ ਵਾਲੀ ਸੀ ਅਤੇ ਉਹ ਇਥੇ ਮੈਡੀਕਲ ਦੀ ਪਡਾਈ ਕਰ ਰਹੀ ਸੀ। ਪੁਲਿਸ ਵੱਲੋਂ ਮਿਰਤਕ ਸਰੀਰ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।