ਮੰਤਰੀ ਨਿੱਜਰ ਨੇ ਮੰਗੀ ਪੰਜਾਬ ਦੇ ਲੋਕਾਂ ਤੋਂ ਮਾਫ਼ੀ, ਪੰਜਾਬੀ ਕੌਮ ਨੂੰ ਦੱਸਿਆ ਸੀ ਬੇਫਕੂਫ਼

ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਨੇ ਅੱਜ ਅੰਮ੍ਰਿਤਸਰ ਚ’ ਮੀਡਿਆ ਨਾਲ ਗੱਲ ਕਰਦੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ | ਜਿਸ ਵਿੱਚ ਓਹਨਾ ਨੇ ਕਿਹਾ ਸੀ ਪੰਜਾਬੀਆਂ ਤੋਂ ਵੱਡੀ ਬੇਫਕੂਫ਼ ਕੌਮ ਕੋਈ ਨਹੀਂ ਆ | ਓਹਨਾ ਨੇ ਕਿਹਾ ਸੀ ਕਿ ਮੁਫ਼ਤ ਬਿਜਲੀ ਦੇ ਕਰਕੇ ਕਿਸਾਨ ਹੁਣ ਆਰਮਪ੍ਰਸਤ ਹੋ ਗਿਆ ਹੈ ,ਉਸਨੂੰ ਝੋਨੇ ਕਣਕ ਦੀ ਫ਼ਸਲ ਤੋਂ ਬਿਨਾ ਹੋਰ ਕੁਝ ਨਹੀਂ ਸੁਝਦਾ | ਜਿਸ ਬਿਆਨ ਤੋਂ ਉਨ੍ਹਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ | ਤੇ ਹੁਣ ਓਹਨਾ ਨੇ ਆਪਣੇ ਸੋਸ਼ਲ ਮੀਡਿਆ ਉਤੇ ਵੀਡੀਓ ਪਾਕੇ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗੀ ਆ

Tags :