ਸਰੋਵਰ ਵਿੱਚ ਨੌਜ਼ਵਾਨ ਅਤੇ ਔਰਤ ਨੇ ਛਾਲ ਮਾਰ ਕੀਤੀ ਜੀਵਨ ਲੀਲਾ ਸਮਾਪਤ

ਤਰਨ ਤਾਰਨ: ਇਤਿਹਾਸਿਕ ਕਸਬਾ ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰੀ ‘ਤੇ ਸ੍ਰੀ ਖਡੂਰ ਸਾਹਿਬ ਰੋਡ ਉੱਪਰ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਸਰੋਵਰ ਵਿੱਚ ਔਰਤ ਅਤੇ ਨੌਜਵਾਨ ਨੇ ਸਰੋਵਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੋਤਾਖੋਰਾਂ ਦੀ ਮਦਦ ਨਾਲ ਸਰੋਵਰ ਵਿੱਚੋਂ ਦੋਹਾਂ ਦੀਆ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

ਔਰਤ ਦੀ ਪਹਿਚਾਣ ਖਡੂਰ ਸਹਿਬ ਵਾਸੀ ਗੁਰਪ੍ਰੀਤ ਕੌਰ ਵਜੋਂ ਹੋਈ ਹੈ। ਜਦਕਿ ਨੌਜਵਾਨ ਦਾ ਨਾਮ ਜਗਜੀਤ ਸਿੰਘ ਵਾਸੀ ਖਡੂਰ ਸਹਿਬ ਦੱਸਿਆ ਜਾ ਰਿਹਾ ਹੈ। ਪਤਾ ਚੱਲਿਆ ਹੈ ਕਿ ਦੋਹਾਂ ਵਿੱਚ ਪ੍ਰੇਮ ਸਬੰਧ ਸਨ ਅਤੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸਨ। ਜਿਸ ਮਗਰੋਂ ਦੋਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।

Tags :