ਨੌਜ਼ਵਾਨ ਨੇ ਆਪਣੀ ਲਿਵ-ਇਨ-ਪਾਰਟਨਰ ਦੀ ਪ੍ਰੈੱਸ਼ਰ ਕੁੱਕਰ ਮਾਰ ਕੇ ਕੀਤੀ ਹੱਤਿਆ

ਬੰਗਲੌਰ ਵਿਚ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਦੀ ਪ੍ਰੈੱਸ਼ਰ ਕੁੱਕਰ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਵੱਲੋ ਨੌਜ਼ਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੇਰਲ ਦੇ ਕੋਲੱਮ ਦਾ ਰਹਿਣ ਵਾਲਾ ਵੈਸ਼ਨਵ ਉਸੇ ਰਾਜ ਦੀ ਦੇਵਾ (24) ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ।

ਉਨ੍ਹਾਂ ਨੇ ਬੰਗਲੌਰ ਦੇ ਮਾਈਕੋ ਲੇਆਊਟ ਨੇੜੇ ਬੇਗੁਰ ਵਿਖੇ ਅਪਾਰਟਮੈਂਟ ਕਿਰਾਏ ਉਤੇ ਲਿਆ ਸੀ। ਦੋਵੇਂ ਜਮਾਤੀ ਸਨ ਅਤੇ ਕਾਲਜ ਵਿਚ ਇਕੱਠੇ ਪੜ੍ਹਦੇ ਸਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਜੋੜਾ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀ ਸਨ। ਪੁਲਿਸ ਮੁਤਾਬਕ ਵੈਸ਼ਨਵ ਨੂੰ ਦੇਵਾ ਉਤੇ ਕਿਸੇ ਨਾਲ ਅਫੇਅਰ ਹੋਣ ਦਾ ਸ਼ੱਕ ਸੀ। ਜਿਸਦੇ ਕਾਰਣ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

Tags :