18ਵੀਂ ਮੰਜ਼ਿਲ ਤੋਂ ਡਿੱਗਿਆ 12 ਸਾਲ ਦਾ ਮਾਸੂਮ, ਮਾਂ ਨੂੰ ਬੁਲਾਉਂਦੇ ਹੋਏ ਆਈ ਮੌਤ

ਗ੍ਰੇਟਰ ਨੋਇਡਾ: ਐਨ.ਸੀ.ਆਰ ਦੇ ਗ੍ਰੇਟਰ ਨੋਇਡਾ ਤੋਂ ਇੱਕ ਮਾੱਸੂਮ ਬੱਚੇ ਨਾਲ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ 12 ਸਾਲ ਦੇ ਮਾਸੂਮ ਲੜਕੇ ਦੀ 18ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ.ਦਰਸਲ, ਬੱਚਾ ਬਾਲਕੋਨੀ ਤੇ ਖੜ੍ਹਾ ਆਪਣੀ ਮਾਂ ਨੂੰ ਬੁਲਾਂਦੇ ਹੋਏ ਅਚਾਨਕ ਹੇਠਾਂ ਡਿੱਗ ਪਿਆ। ਪਰਿਵਾਰ ਵਾਲੇ ਬੱਚੇ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸਾ ਸਮੇਂ ਫਲੈਟ ਵਿੱਚ ਬੱਚੇ ਦੀ ਮਾਂ ਅਤੇ ਪਿਤਾ ਦੋਵੇ ਹੀ ਮੌਜੂਦ ਨਹੀਂ ਸਨ।

ਬਿਸਰਾਖ ਕੋਤਵਾਲੀ ਇੰਚਾਰਜ ਨੇ ਦੱਸਿਆ ਕਿ ਪਿਤਾ ਮਨੀਸ਼ ਕੁਮਾਰ ਅਤੇ ਉਸ ਦੀ ਪਤਨੀ ਸਪਨਾ ਡਾਕਟਰ ਹੈ। ਵੀਰਵਾਰ ਨੂੰ ਮਨੀਸ਼ ਕਿਸੇ ਕੰਮ ਲਈ ਬਾਹਰ ਗਿਆ ਸੀ ‘ਤੇ ਡਾ: ਸਪਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਸੁਸਾਇਟੀ ਦੇ ਪਾਰਕ ‘ਚ ਸੈਰ ਕਰਨ ਗਈ ਸੀ | ਇਸ ਦੌਰਾਨ ਉਨ੍ਹਾਂ ਦਾ ਵੱਡਾ ਬੇਟਾ ਵਿਰਾਟ ਬਾਲਕੋਨੀ ‘ਚ ਖੇਡਣ ਲੱਗਾ ਤੇ ਉਹ ਆਪਣੀ ਮਾਂ ਨੂੰ ਬੁਲਾਂਦੇ ਹੋਏ ਡਿੱਗ ਗਿਆ।