ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ 14 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸੂਬੇ ਭਰ ਵਿੱਚ 100 ਨਵੇਂ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ।
ਵੱਖ-ਵੱਖ ਥਾਵਾਂ ‘ਤੇ ਹੋਏ ਉਦਘਾਟਨ
ਅੰਮ੍ਰਿਤਸਰ ਵਿੱਚ ਇਨ੍ਹਾਂ ਨਵੇਂ ਕਲੀਨਿਕਾਂ ਦਾ ਉਦਘਾਟਨ ਸਥਾਨਕ ਵਿਧਾਇਕਾਂ ਅਤੇ ਆਗੂਆਂ ਵੱਲੋਂ ਕੀਤਾ ਗਿਆ। ਉਦਘਾਟਨ ਕਰਨ ਵਾਲੇ ਪ੍ਰਮੁੱਖ ਆਗੂਆਂ ਵਿੱਚ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਡਾ. ਅਜੈ ਗੁਪਤਾ, ਮੈਡਮ ਜੀਵਨਜੋਤ ਕੌਰ ਅਤੇ ਹਲਕਾ ਇੰਚਾਰਜ ਕਰਮਜੀਤ ਸਿੰਘ ਰਿੰਟੂ ਸ਼ਾਮਲ ਸਨ।
ਨਵੇਂ ਕਲੀਨਿਕਾਂ ਦੀ ਸੂਚੀ
ਜ਼ਿਲ੍ਹੇ ਵਿੱਚ ਹੇਠ ਲਿਖੀਆਂ ਥਾਵਾਂ ‘ਤੇ ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ:
- ਆਰਿਆ ਸਮਾਜ ਮੰਦਰ
- ਕੇਂਦਰੀ ਜੇਲ੍ਹ
- ਕਾਂਗੜਾ ਕਾਲੋਨੀ
- ਲੇਬਰ ਕਾਲੋਨੀ ਖੰਡ ਵਾਲਾ
- ਬਾਬਾ ਦੀਪ ਸਿੰਘ ਕਾਲੋਨੀ ਨੰਗਲੀ
- ਮੂਲੇ ਚੱਕ
- ਨੇੜੇ ਆਰਿਆ ਸਮਾਜ ਸਕੂਲ, ਨਿਊ ਅੰਮ੍ਰਿਤਸਰ
- ਸੰਤ ਚੰਨਨ ਸਿੰਘ ਕਾਲੋਨੀ
- ਸਾਊਥ ਸਿਟੀ
- ਸ੍ਰੀ ਗੁਰੂ ਹਰਗੋਬਿੰਦ ਸਟੇਡੀਅਮ ਦਬੁਰਜੀ ਲਿੰਕ ਰੋਡ
- ਵਾਰਡ ਨੰਬਰ 10, ਗੰਡਾ ਸਿੰਘ ਵਾਲਾ
- ਵਾਰਡ ਨੰਬਰ 12, ਤੁੰਗ ਬਾਲਾ
ਲੋਕਾਂ ਨੂੰ ਮਿਲਣਗੀਆਂ ਮੁਫ਼ਤ ਸਹੂਲਤਾਂ
ਸਿਵਲ ਸਰਜਨ ਡਾ. ਰਸ਼ਮੀ ਵਿਜ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਮਿਲਣਗੀਆਂ। ਇੱਥੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਸਾਰੇ ਜ਼ਰੂਰੀ ਟੈਸਟਾਂ ਦੀ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਵੱਡੇ ਹਸਪਤਾਲਾਂ ਦਾ ਘਟੇਗਾ ਬੋਝ
ਡਾ. ਰਸ਼ਮੀ ਵਿਜ ਨੇ ਅੱਗੇ ਕਿਹਾ ਕਿ ਛੋਟੀਆਂ ਬਿਮਾਰੀਆਂ ਦਾ ਇਲਾਜ ਘਰ ਨੇੜੇ ਹੋਣ ਨਾਲ ਵੱਡੇ ਹਸਪਤਾਲਾਂ ‘ਤੇ ਮਰੀਜ਼ਾਂ ਦਾ ਭਾਰ ਘੱਟ ਹੋਵੇਗਾ ਅਤੇ ਲੋਕਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲ ਸਕੇਗਾ।