24 ਸਾਲਾਂ ਕੈਪਟਨ ਨਿਦੇਸ਼ ਦੇਸ਼ ਲਈ ਹੋਇਆਂ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ, ਦੋ ਭੈਣਾਂ ਦਾ ਇਕਲੌਤਾ ਭਰਾ

(ਭਿਵਾਨੀ) : ਹਰਿਆਣਾ ਦੇ ਭਿਵਾਨੀ ਦੇ ਨੰਦ ਪਿੰਡ ਦਾ ਰਹਿਣ ਕੈਪਟਨ ਨਿਦੇਸ਼ ਯਾਦਵ ਦੇਸ਼ ਦੀ ਸੇਵਾ ਕਰਦਾ ਦੇਸ਼ ਲਈ ਸ਼ਹੀਦ ਹੋ ਗਿਆ। 28 ਨਵੰਬਰ ਨੂੰ ਫੌਜ ਦੀ ਟਰੇਨਿੰਗ ਦੌਰਾਨ ਨਹਿਰ ਤੋਂ ਛਾਲ ਮਾਰਦੇ ਸਮੇਂ ਨਿਦੇਸ ਦੀ ਲੱਤ ਫਸ ਗਈ ਅਤੇ ਉਹ ਨਹਿਰ ‘ਚ ਡੁੱਬ ਗਿਆ। ਨਿਦੇਸ਼ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਇਕਲੌਤਾ ਭਰਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਹੀਦ ਨਿਦੇਸ਼ ਦਾ ਉਸਦੇ ਪਿੰਡ ਨੰਦ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ। ਇਸ ਦੋਰਾਨ ਨਮ ਅੱਖਾਂ ਨਾਲ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ਦੇ ਮਾਣ ਹੈ।

ਨਿਦੇਸ਼ ਯਾਦਵ ਦਾ ਜਨਮ ਸਤੰਬਰ 1998 ਵਿੱਚ ਭਿਵਾਨੀ ਦੇ ਨੰਦ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਦੀਵਾਨ ਸਿੰਘ ਯਾਦਵ ਅਤੇ ਮਾਮਾ ਅਸ਼ੋਕ ਕੁਮਾਰ ਮੇਜਰ ਸੂਬੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹਨ। ਨਿਦੇਸ਼ ਦੀ ਸ਼ੁਰੂਆਤੀ ਸਿੱਖਿਆ ਆਰਮੀ ਸਕੂਲ ਤੋਂ ਹੋਈ । ਨਿਦੇਸ਼ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਬਚਪਨ ਤੋਂ ਹੀ ਸੀ। ਚਾਰ ਸਾਲ ਪਹਿਲਾਂ ਉਹ ਫ਼ੌਜ ਵਿੱਚ ਬਤੌਰ ਕੈਪਟਨ ਭਰਤੀ ਹੋਇਆ ਸੀ। ਸ਼ਹੀਦ ਨਿਦੇਸ਼ ਦੀ ਉਮਰ ਹਾਲੇ 24 ਸਾਲ ਸੀ। ਇਸ ਦੋਰਾਨ ਆਰਮੀ ਅਫਸਰ ਨਿਸ਼ਾਦ ਅਤੇ ਐਸਪੀ ਦਾਸ ਨੇ ਦੱਸਿਆ ਕਿ ਨਿਦੇਸ਼ ਬਹੁਤ ਬਹਾਦਰ ਅਫਸਰ ਸੀ। ਉਹ ਆਪਣਾ ਹਰ ਕੰਮ ਪੂਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਕਰਦਾ ਸੀ। ਨਿਦੇਸ਼ ਨੇ ਛੋਟੀ ਉਮਰ ਵਿੱਚ ਹੀ ਦੇਸ਼ ਭਗਤੀ ਦੀ ਇੱਕ ਵੱਡੀ ਮਿਸਾਲ ਛੱਡੀ ਹੈ। ਉਨ੍ਹਾਂ ਕਿਹਾ ਕਿ ਪੂਰੇ ਨੰਦ ਪਿੰਡ ਵਿੱਚ ਫੌਜ ਪ੍ਰਤੀ ਬਹੁਤ ਪਿਆਰ ਹੈ।

Tags :