ਇੰਗਲੈਂਡ ਨੂੰ ਹਰਾ ਕੇ ਭਾਰਤ T20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ

ਮੁੰਬਈ : ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਕੇ ਫਾਈਨਲ ਦੀ ਟਿਕਟ ਪੱਕੀ ਕਰ ਲਈ ਹੈ। ਜਿੱਥੇ ਇੱਕ ਪਾਸੇ ਬੱਲੇਬਾਜ਼ ਦੌੜਾਂ ਦੀ ਬਾਰਿਸ਼ ਕਰ ਰਹੇ ਸਨ, ਉੱਥੇ ਹੀ ਜਸਪ੍ਰੀਤ ਬੁਮਰਾਹ ਦੀ ਘਾਤਕ ਗੇਂਦਬਾਜ਼ੀ ਨੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਹੁਣ 8 ਮਾਰਚ ਨੂੰ ਭਾਰਤ ਦਾ ਫਾਈਨਲ ਮੈਚ NZ ਨਾਲ ਅਹਿਮਦਾਬਾਦ ਚ’ ਹੋਵੇਗਾ

ਮੈਚ ਦਾ ਹਾਲ: ਦੌੜਾਂ ਦਾ ਪਹਾੜ ਅਤੇ ਬੁਮਰਾਹ ਦਾ ਕਹਿਰ
ਇਸ ਹਾਈ-ਸਕੋਰਿੰਗ ਮੈਚ ਵਿੱਚ ਕੁੱਲ 40 ਓਵਰਾਂ ਵਿੱਚ 499 ਦੌੜਾਂ ਬਣੀਆਂ। ਜਿੱਥੇ ਬਾਕੀ ਗੇਂਦਬਾਜ਼ਾਂ ਦੀ ਰੱਜ ਕੇ ਕੁਟਾਈ ਹੋ ਰਹੀ ਸੀ, ਉੱਥੇ ਜਸਪ੍ਰੀਤ ਬੁਮਰਾਹ ਨੇ ਆਪਣੇ 4 ਓਵਰਾਂ ਵਿੱਚ ਸਿਰਫ਼ 33 ਦੌੜਾਂ ਦੇ ਕੇ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਦੀ ਅਹਿਮ ਵਿਕਟ ਲਈ।

ਮੈਚ ਦਾ ਸਭ ਤੋਂ ਅਹਿਮ ਮੋੜ 18ਵਾਂ ਓਵਰ ਸੀ, ਜਦੋਂ ਬੁਮਰਾਹ ਨੇ ਸੈੱਟ ਬੱਲੇਬਾਜ਼ ਜੈਕਬ ਬੈਥਲ ਅਤੇ ਖ਼ਤਰਨਾਕ ਸੈਮ ਕਰਨ ਦੇ ਸਾਹਮਣੇ ਸਿਰਫ਼ 6 ਦੌੜਾਂ ਦਿੱਤੀਆਂ। ਇਸ ਕਿਫਾਇਤੀ ਓਵਰ ਨੇ ਇੰਗਲੈਂਡ ਨੂੰ ਬੈਕਫੁੱਟ ‘ਤੇ ਧੱਕ ਦਿੱਤਾ।

ਆਖਰੀ ਓਵਰ ਦਾ ਰੋਮਾਂਚ
ਇੰਗਲੈਂਡ ਨੂੰ ਜਿੱਤ ਲਈ ਆਖਰੀ 6 ਗੇਂਦਾਂ ਵਿੱਚ 30 ਦੌੜਾਂ ਦੀ ਲੋੜ ਸੀ। ਕਪਤਾਨ ਨੇ ਗੇਂਦ ਸ਼ਿਵਮ ਦੁਬੇ ਨੂੰ ਫੜਾਈ:

ਪਹਿਲੀ ਗੇਂਦ: ਜੈਕਬ ਬੈਥਲ ਨੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ ਪਰ ਰਨ-ਆਊਟ ਹੋ ਗਏ। ਇਹ ਇੰਗਲੈਂਡ ਲਈ ਸਭ ਤੋਂ ਵੱਡਾ ਝਟਕਾ ਸੀ।

ਦੂਜੀ ਗੇਂਦ: ਦੁਬੇ ਨੇ ਜੋਫਰਾ ਆਰਚਰ ਨੂੰ ਲੋਅ ਫੁੱਲ-ਟਾਸ ਸੁੱਟੀ, ਜਿਸ ‘ਤੇ ਸਿਰਫ਼ ਇੱਕ ਰਨ ਬਣਿਆ। ਫੇਰ ਬਾਅਦ ਚ’ ਆਰਚਰ ਨੇ ਜ਼ਰੂਰ 3 ਛੱਕੇ ਲਗਾਏ ਜਿਸ ਨਾਲ ਇੰਗਲੈਂਡ ਸਿਰਫ਼ 246 ਦੌੜਾਂ ਹੀ ਬਣਾ ਸਕੀ

ਇਸ ਦੇ ਨਾਲ ਹੀ ਭਾਰਤ ਨੇ ਮੈਚ ‘ਤੇ ਆਪਣੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਕਰ ਲਈ ਅਤੇ ਸਟੇਡੀਅਮ ‘ਚ ਮੌਜੂਦ ਹਜ਼ਾਰਾਂ ਪ੍ਰਸ਼ੰਸਕ ਜਸ਼ਨਾਂ ਵਿੱਚ ਡੁੱਬ ਗਏ।

Image Credit : Jio Hotstar

#jacobbethel #sportsnews #indiabeatengland #t20semifinal #india #sanjusamson #indiareachedfinal #t20final #sportslatestnews