T20 ਵਰਲਡ ਕੱਪ: ਭਾਰਤ ਨੇ 61 ਦੌੜਾਂ ਨਾਲ ਪਾਕਿਸਤਾਨ ਨੂੰ ਦਿੱਤੀ ਕਰਾਰੀ ਮਾਤ

ਕੋਲੰਬੋ (ਸ਼੍ਰੀਲੰਕਾ): ਟੀ-20 ਵਰਲਡ ਕੱਪ 2026 ਦੇ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਨੇ 61 ਦੌੜਾਂ ਨਾਲ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨੀ ਟੀਮ ਨੂੰ ਚਾਰੇ ਪਾਸਿਓਂ ਚਿੱਤ ਕਰ ਦਿੱਤਾ ਤੇ 114 ਦੌੜਾਂ ਤੇ’ ALL OUT ਕਰ ਦਿੱਤੀ ਪਾਕਿਸਤਾਨ ਦੀ ਪੂਰੀ ਟੀਮ

ਮੈਚ ਦੇ ਮੁੱਖ ਅੰਸ਼:
ਟਾਸ: ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤ ਦਾ ਸਕੋਰ: ਭਾਰਤੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾਈਆਂ।

ਸਟਾਰ ਬੱਲੇਬਾਜ਼: ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਮਹਿਜ਼ 40 ਗੇਂਦਾਂ ਵਿੱਚ 77 ਦੌੜਾਂ ਬਣਾਈਆਂ। ਕਪਤਾਨ ਸੂਰਿਆਕੁਮਾਰ ਯਾਦਵ ਨੇ 31 ਦੌੜਾਂ ਦਾ ਅਹਿਮ ਯੋਗਦਾਨ ਪਾਇਆ

ਪਾਕਿਸਤਾਨ ਦੀ ਪਾਰੀ: 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਗੋਡੇ ਟੇਕਦੀ ਨਜ਼ਰ ਆਈ। ਪਾਕਿਸਤਾਨ ਦੀ ਪੂਰੀ ਟੀਮ ਸਿਰਫ਼ 114 ਦੌੜਾਂ ਹੀ ਬਣਾ ਸਕੀ

ਭਾਰਤੀ ਗੇਂਦਬਾਜ਼ਾਂ ਦਾ ਦਬਦਬਾ
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਿਆ ਨੇ ਘਾਤਕ ਗੇਂਦਬਾਜ਼ੀ ਕੀਤੀ। ਬੁਮਰਾਹ ਦੀਆਂ ਸਪੀਡ ਗੇਂਦਾਂ ਅਤੇ ਪੰਡਿਆ ਦੀ ਸਵਿੰਗ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ। ਮੱਧ ਓਵਰਾਂ ਵਿੱਚ ਵਰੁਣ ਅਤੇ ਅਕਸ਼ਰ ਪਟੇਲ ਨੇ ਦਬਾਅ ਬਣਾਈ ਰੱਖਿਆ, ਜਿਸ ਕਾਰਨ ਪਾਕਿਸਤਾਨੀ ਟੀਮ ਟੀਚੇ ਤੋਂ ਕਾਫ਼ੀ ਪਿੱਛੇ ਰਹਿ ਗਈ।

ਵੱਡੀ ਗੱਲ: ਇਹ ਜਿੱਤ ਭਾਰਤ ਲਈ ਮਨੋਵਿਗਿਆਨਕ ਤੌਰ ‘ਤੇ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਭਾਰਤ ਦਾ ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਰਿਕਾਰਡ ਹੋਰ ਵੀ ਮਜ਼ਬੂਤ ਹੋ ਗਿਆ ਹੈ ਸਭ ਤੋਂ ਵੱਡੀ ਜਿੱਤ 61 ਦੌੜਾਂ ਨਾਲ ਵਰਲਡ ਕੱਪ ਚ’ ਹਾਸਿਲ ਕੀਤੀ ਤੇ ਭਾਰਤ ਹੁਣ ਸੁਪਰ 8 ਲਈ QUAILIFY ਹੋ ਗਈ

#IndVSPak #IndiaPakistan #indiabeatpakistan #t20worldcupnews #sportsnews #googlenews #ishankishan #India #Pakistan