ਮਾਨਸਾ : ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਰਹਿੰਦੇ ਗਨਮੈਨ ਦੇਰ ਰਾਤ ਆਪਸ ਵਿੱਚ ਭਿੜੇ ਨੇ | ਤੁਹਾਨੂੰ ਦੱਸਦੀਏ ਦੋਵੇ ਗੰਨਮੈਨ ਆਪਣੇ ਕਮਰੇ ਵਿੱਚ ਸੁੱਤੇ ਪਏ ਸੀ ਤੇ ਕਮਾਂਡੋ ਅਰੁਣ ਕੁਮਾਰ ਨੇ ਗੰਨਮੈਨ ਗੁਰਦੀਪ ਸਿੰਘ ਉੱਤੇ ਹਮਲਾ ਕੀਤਾ, ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖਮੀ ਹੋਇਆ। ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਗੰਨਮੈਨ ਅਰੁਣ ਨੇ ਕੜੇ ਦੇ ਨਾਲ ਉਸਦੇ ਸਿਰ ਵਾਰ ਕੀਤਾ ਹੈ । ਗੁਰਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਮਾਨਸਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸਦੇ ਸਿਰ ਚ’ ਟਾਂਕੇ ਲੱਗੇ ਨੇ