ਸ੍ਰੀਨਗਰ ਵਿੱਚ ਦੋ ਪੰਜਾਬੀ ਨੌਜ਼ਵਾਨਾਂ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਗ੍ਰਿਫਤਾਰ

ਪਿਛਲੇ ਹਫ਼ਤੇ ਸ੍ਰੀਨਗਰ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਬੇਰਿਹਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸੀ। ਟਾਰਗੇਟ ਕਿਲਿੰਗ ਵਿੱਚ ਸ਼ਾਮਲ ਅੱਤਵਾਦੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਅੱਤਵਾਦੀ ਆਦਿਲ ਮਨਜੂਰ ਲੰਗੂ ਵੀ ਸ਼੍ਰੀਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਕੋਲੋਂ ਅਪਰਾਧ ‘ਚ ਇਸਤੇਮਾਲ ਕੀਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ।

ਜੰਮੂ-ਕਸ਼ਮੀਰ ਦੇ ਕਸ਼ਮੀਰ ਰੇਂਜ ਦੇ ਆਈਜੀਪੀ ਵਿਜੇ ਕੁਮਾਰ ਬਿਰਦੀ ਨੇ ਕਿਹਾ, ਆਦਿਲ ਨੇ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਸ਼੍ਰੀਨਗਰ ‘ਚ ਹਮਲਿਆਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ।”

Tags :