ਸੰਗਰੂਰ ਵਿਖੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਟੀਮ ਨੇ ਕੀਤਾ ਕੈਲੰਡਰ ਰਿਲੀਜ਼

(ਸੰਗਰੂਰ) : ਅੱਜ ਜਿ.ਸਿ. ਦਫਤਰ ਸੰਗਰੂਰ ਵਿਖੇ ਮੇਵਾ ਸਿੰਘ ਸਿੱਧੂ ਜਿ.ਸਿ.ਅ(ਸਸ) ਸੰਗਰੂਰ, ਪ੍ਰੀਤ ਇੰਦਰ ਘਈ ਉੱਪ ਜਿ.ਸਿ.ਅ(ਸਸ) ਸੰਗਰੂਰ ,ਅਸੀਸ ਕੁਮਾਰ ਉੱਪ ਜਿ.ਸਿ.ਅ(ਅਸ) ਸੰਗਰੂਰ, ਮੈਡਮ ਨਰੇਸ਼ ਸੈਣੀ ਜਿਲ੍ਹਾ ਖੇਡ ਅਫਸਰ ਸੰਗਰੂਰ , ਸੁਖਦੀਪ ਸਿੰਘ ਡੀ.ਐੱਸ.ਐਮ.,ਹਰਪ੍ਰੀਤ ਸਿੰਘ ਬੀ.ਐੱਨ.ਓ, ਵੱਲੋਂ ਸੰਗਰੂਰ ਜ਼ਿਲ੍ਹੇ ਦਾ ਨਵੀਆਂ ਕਲਮਾਂ ਨਵੀਂ ਉਡਾਣ ਦੀ ਟੀਮ ਅਵਤਾਰ ਸਿੰਘ ਚੋਟੀਆਂ ਸੰਪਾਦਕ ,ਮੈਡਮ ਸ਼ਸ਼ੀ ਬਾਲਾ ਪੰਜਾਬੀ ਡੀ ਐਮ ਸੰਗਰੂਰ , ਮੈਡਮ ਜੱਸ ਸ਼ੇਰਗਿੱਲ (ਸਟੇਟ ਅਵਾਰਡੀ) , ਮੈਡਮ ਮਨਦੀਪ ਕੌਰ ਜੱਸੀ (ਸਟੇਟ ਅਵਾਰਡੀ) ਵੱਲੋਂ ਮਿਲ ਕੇ ਕੈਲੰਡਰ ਰਿਲੀਜ ਕੀਤਾ ਗਿਆ।

ਇਸ ਮੌਕੇ ਤੇ ਸੱਤਪਾਲ ਸਿੰਘ ਬੀ ਪੀ ਈ ਓ ਮੂਨਕ ਚੀਮਾ ,ਰਾਜਿੰਦਰ ਗੋਇਲ ਬੀ ਪੀ ਈ ਓ ਲਹਿਰਾਗਾਗਾ, ਅਭਿਨਵ ਜੈਦਕਾ ਬੀ ਪੀ ਈ ਓ ਸੁਨਾਮ , ਹਰਤੇਜ ਸਿੰਘ ਬੀ ਪੀ ਈ ਓ ਸੁਨਾਮ ਗੁਰਮੀਤ ਸਿੰਘ ਬੀ ਪੀ ਈ ਓ ਸੰਗਰੂਰ -1 ਗੋਪਾਲ ਸਰ ਬੀ ਪੀ ਈ ਓ ਸੰਗਰੂਰ -2ਸ.ਅਵਤਾਰ ਸਿੰਘ ਹਰੀਕੇ,ਇੰਦਰਪਾਲ ਸਿੰਘ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

ਕੈਲੰਡਰ ਰਿਲੀਜ਼ ਕਰਨ ਦੇ ਨਾਲ ਨਾਲ ਪੂਰੀ ਟੀਮ ਵੱਲੋਂ ਅੱਗੇ ਵੀ ਇਸ ਪ੍ਰੋਜੈਕਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੁੱਖੀ ਬਾਠ ਜੀ ਵੱਲੋਂ ਕੀਤੇ ਇਸ ਉਪਰਾਲੇ ਲਈ ਤੇ ਇਸ ਪ੍ਰੋਜੈਕਟ ਦੇ ਇੰਚਾਰਜ਼ ਉਂਕਾਰ ਸਿੰਘ ਤੇਜੇ ਅਤੇ ਮੈਡਮ ਪ੍ਰੀਤ ਹੀਰ ਜੀ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Tags :