SKM ਦਾ ਐਲਾਨ, 16 ਫਰਵਰੀ ਨੂੰ ਭਾਰਤ ਬੰਦ ਦਾ ਦਿੱਤਾ ਸੱਦਾ

SKM ਵੱਲੋਂ ਜਲੰਧਰ ‘ਚ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਲਕੇ 11 ਵਜੇ ਤੋਂ 12 ਵਜੇ ਤੱਕ ਸਾਰੇ ਤੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਜੋ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ ਉਨ੍ਹਾਂ ਦਾ SKM ਨੂੰ ਹਾਲੇ ਕੋਈ ਸੱਦਾ ਨਹੀਂ ਆਇਆ ਹੈ। ਇਕਸਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਪ੍ਰਤੀ ਬੁਰਾ ਵਰਤਾਅ ਕਰ ਰਹੀ ਹੈ। ਜੇ ਕਿਸਾਨਾਂ ਦੇ ਨਾਲ ਐਵੇਂ ਹੀ ਧੱਕਾ ਹੁੰਦਾ ਰਿਹਾ ਤਾਂ SKM ਵੱਲੋਂ ਹੋਰ ਸਖ਼ਤ ਕਦਮ ਚੁੱਕੇ ਜਾਣਗੇ।