ਜਗਰਾਓਂ : ਜਗਰਾਓਂ ਦੇ ਪਿੰਡ ਹਠੂਰ ਦੇ ਰਹਿਣ ਵਾਲੇ 23 ਸਾਲ ਦੇ ਨੌਜ਼ਵਾਨ ਅਰਸ਼ਦੀਪ ਸਿੰਘ ਦੀ ਕੈਨੇਡਾ ਵਿਖੇ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਕਰਕੇ ਇੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੂਰਾ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ।ਇਹ ਸੜਕੀ ਹਾਦਸਾ ਉਸ ਸਮੇਂ ਹੋਇਆ ਜਦੋਂ ਅਰਸ਼ਦੀਪ ਆਪਣੇ ਇਕ ਦੋਸਤ ਨਾਲ ਬਰੈਂਪਟਨ ਤੋਂ ਵਿਨੀਪੈਗ ਜਾਂਦੇ ਸਮੇਂ ਟਰੱਕ ਵਿਚ ਸੀ ਤੇ ਇਸਦਾ ਦੋਸਤ ਟਰੱਕ ਚਲਾ ਰਿਹਾ ਸਿੰਟ ਇਹ ਨਾਲ ਸੁੱਤਾ ਪਿਆ ਸੀ।
ਇਸ ਮੌਕੇ ਮ੍ਰਿਤਕ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਕਿਹਾਕਿ ਅਰਸ਼ਦੀਪ ਸਿੰਘ ਜਿੱਥੇ ਆਪਣੇ ਮਾਪਿਆਂ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਪੜਾਈ ਪੂਰੀ ਕਰਨ ਤੋਂ ਬਾਅਦ ਹੁਣ ਵਰਕ ਪਰਮਿਟ ਤੇ ਟਰੱਕ ਚਲਾਉਣ ਦਾ ਕੰਮ ਆਪਣੇ ਦੋਸਤ ਨਾਲ ਕਰਨ ਲੱਗ ਪਿਆ ਸੀ ਤੇ ਕਲ ਵੀ ਜਦੋਂ ਇਹ ਆਪਣੇ ਦੋਸਤ ਨਾਲ ਕੰਮ ਤੇ ਸੀ ਤੇ ਅੱਧੇ ਰਸਤੇ ਟਰੱਕ ਚਲਾਉਣ ਤੋ ਬਾਅਦ ਇਹ ਸੌਂ ਗਿਆ ਤੇ ਇਸਦਾ ਦੋਸਤ ਟਰੱਕ ਚਲਾ ਰਿਹਾ ਸੀ ਤਾਂ ਸਾਹਮਣੇ ਤੋ ਇਕ ਹੋਰ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਇਸਦੀ ਮੌਤ ਹੋ ਗਈ ਤੇ ਇਸਦਾ ਦੋਸਤ ਜਖਮੀ ਹੋ ਗਿਆ।
ਇਸ ਮੌਕੇ ਉਨਾਂ ਦੇਸ਼ ਦੀਆਂ ਸਰਕਾਰਾਂ ਤੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਅਰਸ਼ਦੀਪ ਦੀ ਲਾਸ਼ ਨੂੰ ਉਸਦੇ ਪਿੰਡ ਭੇਜਣ ਵਿਚ ਮਦਦ ਕੀਤੀ ਜਾਵੇ ਤਾਂ ਉਸ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਸਹੀ ਢੰਗ ਨਾਲ ਪੂਰੀਆਂ ਕੀਤੀਆਂ ਜਾ ਸਕਣ
