ਕੋਲਕਾਤਾ : ਬੀਤੀ ਰਾਤ ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲੇ ‘ਚ ਪਾਸਟਰ ਅੰਕੁਰ ਨਰੂਲਾ ਵੱਲੋਂ ਪ੍ਰਭੂ ਯਿਸੂ ਦੀ ਮਹਿਮਾ ਲਈ ਵਿਸ਼ਾਲ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਚ’ ਲੱਖਾਂ ਦੀ ਗਿਣਤੀ ਚ’ ਲੋਕ ਪਹੁੰਚੇ ਹੋਏ ਸੀ ਤੇ ਸੰਗਤਾਂ ਨੇ ਪ੍ਰਭੂ ਦੀ ਪਵਿੱਤਰ ਬਾਣੀ ਦਾ ਵਚਨ ਸੁਣਿਆ | ਇਸ ਮੌਕੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਮਾਨਯੋਗ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਜਾਣਕਾਰੀ ਦਿੱਤੀ ਕੇ ਇਹ ਪੱਛਮੀ ਬੰਗਾਲ ਚ’ ਹੁਣ ਤੱਕ ਦਾ ਵੱਡਾ ਕਰੁਸੇਡ ਰਿਹਾ ਜਿਸ ਚ’ ਦੇਸ਼ ਵਿਦੇਸ਼ ਤੋਂ ਲੋਕ ਪਹੁੰਚੇ ਹੋਏ ਸੀ, ਇਸ ਮੌਕੇ ਤੇ’ ਉਨ੍ਹਾਂ ਨਾਲ ਕੋਆਰਡੀਨੇਟਰ ਬੰਟੀ ਅਜਨਾਲਾ, ਜਰਨਲ ਸਕੱਤਰ ਲੋਕਸ ਮਸੀਹ ਅਤੇ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਰਾਜ ਮਸੀਹ, ਬੰਗਾਲ ਦੇ ਸੂਬਾ ਪ੍ਰਧਾਨ ਸਿਧਾਰਥ ਮੇਟੀ , ਮਹਿਲਾ ਪ੍ਰਧਾਨ ਦੀਦੀ ਰੂਮ, ਮਹਾਰਾਸ਼ਟਰ ਪਾਸਟਰ ਵਿੰਗ ਦੇ ਪ੍ਰਧਾਨ ਪਾਸਟਰ ਸੰਜੇ ਸਾਸਨੀ, ਮਹਾਰਾਸ਼ਟਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਮਹਿਲਾ ਵਿੰਗ ਦੀ ਪ੍ਰਧਾਨ ਭੈਣ ਡਾ: ਚੰਦਰਕਲਾ, ਪਾਸਟਰ ਵਿੰਗ ਦੀ ਮੀਤ ਪ੍ਰਧਾਨ ਡਾ. ਇਸ ਮੌਕੇ ਪਾਦਰੀ ਸੁਸ਼ੀਲ ਜੋਸਫ਼ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਹੋਏ ਸੀ


