ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫਾ ਵਿਰੁੱਧ ਉਨ੍ਹਾਂ ਦੇ ਪੁੱਤਰ ਅਕੀਲ ਅਖ਼ਤਰ ਦੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ, ਧੀ ਅਤੇ ਨੂੰਹ ਵਿਰੁੱਧ ਵੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ।

ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਦੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਗੁਆਂਢੀ ਸ਼ਮਸ਼ੂਦੀਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੰਭੀਰ ਦੋਸ਼ ਲਗਾਏ ਹਨ ਕਿ ਅਕੀਲ ਦੀ ਪਤਨੀ ਅਤੇ ਉਸਦੇ ਪਿਤਾ ਵਿਚਕਾਰ ਨਾਜਾਇਜ਼ ਸਬੰਧ ਸਨ, ਅਤੇ ਇਸ ਸਾਜ਼ਿਸ਼ ਵਿੱਚ ਰਜ਼ੀਆ ਸੁਲਤਾਨਾ ਦਾ ਵੀ ਹੱਥ ਹੋ ਸਕਦਾ ਹੈ।

ਸ਼ਿਕਾਇਤ ਦੇ ਆਧਾਰ ‘ਤੇ ਪੰਚਕੂਲਾ ਪੁਲਿਸ ਸਟੇਸ਼ਨ ਨੇ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ਵਿਰੁੱਧ ਆਈਪੀਸੀ ਦੀਆਂ ਧਾਰਾਵਾਂ 103(1) ਅਤੇ 61 ਤਹਿਤ ਮਾਮਲਾ ਦਰਜ ਕੀਤਾ ਹੈ।

ਯਾਦ ਰਹੇ ਕਿ ਅਕੀਲ ਦੀ ਮੌਤ 16 ਅਕਤੂਬਰ ਦੀ ਰਾਤ ਪੰਚਕੂਲਾ ਵਿੱਚ ਹੋਈ ਸੀ। ਪਰਿਵਾਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ, ਪਰ ਬਾਅਦ ਵਿੱਚ 27 ਅਗਸਤ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਅਕੀਲ ਨੇ ਖੁਦ ਕਿਹਾ ਸੀ ਕਿ ਉਸਦਾ ਪਰਿਵਾਰ ਉਸਨੂੰ ਮਾਰਨ ਦੀ ਸਾਜ਼ਿਸ਼ ਰਚ ਰਿਹਾ ਹੈ। ਵੀਡੀਓ ਵਿੱਚ ਉਸਨੇ ਆਪਣੇ ਪਿਤਾ ਅਤੇ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦੇ ਦੋਸ਼ ਵੀ ਲਗਾਏ ਸਨ

ਕੀਲ ਨੇ 27 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। 16 ਮਿੰਟ ਅਤੇ 11 ਸਕਿੰਟ ਦੇ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਉਹ ਕਹਿੰਦਾ ਹੈ, “ਅੱਜ 27 ਅਗਸਤ 2025 ਹੈ, ਇਹ ਵੀਡੀਓ ਮੈਂ ਸਿਰਫ਼ ਆਪਣੇ ਰਿਕਾਰਡ ਲਈ ਬਣਾ ਰਿਹਾ ਹਾਂ।”

ਅਕੀਲ ਨੇ ਵੀਡੀਓ ਵਿੱਚ ਖੁਲਾਸਾ ਕੀਤਾ ਕਿ ਉਸਨੂੰ ਡੇਢ ਸਾਲ ਪਹਿਲਾਂ ਆਪਣੇ ਪਿਤਾ ਅਤੇ ਪਤਨੀ ਦੇ ਰਿਸ਼ਤੇ ਬਾਰੇ ਪਤਾ ਲੱਗਾ ਸੀ। ਉਸਦੇ ਮੁਤਾਬਕ, 2018 ਵਿੱਚ ਵਿਆਹ ਤੋਂ ਇੱਕ ਸਾਲ ਬਾਅਦ ਉਹਨਾਂ ਨੂੰ ਇੱਕ ਡਰੈਸਿੰਗ ਰੂਮ ਦੇ ਨੇੜੇ ਫੜਿਆ ਸੀ, ਪਰ ਉਸ ਵੇਲੇ ਉਹ ਵਿਅਕਤੀ ਉੱਥੋਂ ਨਿਕਲ ਗਿਆ ਸੀ।

ਅਕੀਲ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸਨੂੰ ਕਾਨੂੰਨੀ ਤੌਰ ‘ਤੇ ਤੰਗ ਕੀਤਾ ਗਿਆ ਅਤੇ ਉਸ ‘ਤੇ ਝੂਠੇ ਕੇਸ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸਨੇ ਦਾਅਵਾ ਕੀਤਾ ਕਿ ਇਕ ਮਾਮਲੇ ਵਿੱਚ ਉਸਦੇ ਖ਼ਿਲਾਫ਼ ਝੂਠੀ ਐਫਆਈਆਰ ਵੀ ਦਰਜ ਕੀਤੀ ਗਈ ਸੀ, ਪਰ ਤਦ ਦੇ ਐਸਐਚਓ ਅਤੇ ਕਮਿਸ਼ਨਰ ਨੇ ਕਿਹਾ ਸੀ ਕਿ ਇਹ ਮਾਮਲਾ ਟਿਕ ਨਹੀਂ ਸਕੇਗਾ।

ਵੀਡੀਓ ਵਿੱਚ ਅਕੀਲ ਇਹ ਵੀ ਕਹਿੰਦਾ ਹੈ ਕਿ ਉਸਦੀ ਮਾਂ ਅਤੇ ਭੈਣ ਪਿਤਾ ਦੇ ਕਮਰੇ ਵਿੱਚ ਬੈਠੀਆਂ ਕੁਝ ਯੋਜਨਾ ਬਾਰੇ ਗੱਲ ਕਰ ਰਹੀਆਂ ਸਨ। ਉਸਦੇ ਅਨੁਸਾਰ, ਪੰਚਕੂਲਾ ਵਿੱਚ ਉਨ੍ਹਾਂ ਦੀ ਮਨਮਰਜ਼ੀ ਨਹੀਂ ਚੱਲ ਰਹੀ ਸੀ ਕਿਉਂਕਿ ਇੱਥੋਂ ਦੀ ਪੁਲਿਸ ਉਨ੍ਹਾਂ ਦੇ ਅਧੀਨ ਨਹੀਂ ਸੀ। ਅਕੀਲ ਨੇ ਦਾਅਵਾ ਕੀਤਾ ਕਿ ਉਸਦਾ ਪਿਤਾ ਕਹਿੰਦਾ ਸੀ, “ਤੇਰਾ ਕਿਰਦਾਰ ਮੈਂ ਆਪਣੇ ਤਰੀਕੇ ਨਾਲ ਸਥਾਪਿਤ ਕਰਾਂਗਾ

#punjabnews #trendingnews #mustafanews #punjabexDGP