ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੀ ਨਕਲੀ ਵੀਡੀਓ ਬਣਾ ਕੇ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਦੋਸ਼ੀ ਦੀ ਪਛਾਣ ਸੰਗਰੂਰ ਦੇ ਰਹਿਣ ਵਾਲੇ ਜਗਮਨ ਸਮਰਾ ਵਜੋਂ ਹੋਈ ਹੈ। ਉਸ ਵਿਰੁੱਧ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਜਗਮਨ ਸਮਰਾ ਇਸ ਵੇਲੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਰਿਹਾ ਹੈ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਕਲੀ ਵੀਡੀਓ ਕਿਵੇਂ ਤਿਆਰ ਕੀਤੀ ਗਈ ਸੀ। ਮਾਲੂਮ ਹੋਇਆ ਹੈ ਕਿ ਜਗਮਨ ਸਮਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦੋ ਪੋਸਟਾਂ ਅਪਲੋਡ ਕੀਤੀਆਂ ਹਨ। ਇੱਕ ਪੋਸਟ ਵਿੱਚ ਉਸ ਨੇ ਲਿਖਿਆ, “ਇਹ ਤਾਂ ਟ੍ਰੇਲਰ ਹੈ, ਏਆਈ ਸਾਬਤ ਕਰਨ ਵਾਲੇ ਨੂੰ ਇੱਕ ਮਿਲੀਅਨ ਡਾਲਰ ਇਨਾਮ ਮਿਲੇਗਾ।”
ਰਿਪੋਰਟਾਂ ਅਨੁਸਾਰ, ਕੁੱਲ ਸੱਤ ਵੀਡੀਓਜ਼ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਵਿਦੇਸ਼ ਤੋਂ ਵਾਇਰਲ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪੋਸਟ ਚੌਦਾਂ ਘੰਟੇ ਪਹਿਲਾਂ ਤੇ ਦੂਜੀ ਨੌਂ ਘੰਟੇ ਪਹਿਲਾਂ ਅਪਲੋਡ ਕੀਤੀ ਗਈ ਸੀ




