ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਪੰਜਾਬ ਵਿਚੋਂ ਬਾਹਰ ਨਿਕਲਣ ਗਿਆ ਤੇ ਕੱਲ ਉਸਦੀ ਹਰਿਆਣਾ ਤੋਂ ਵੀ ਇੱਕ ਨਵੀਂ CCTV ਸਾਹਮਣੇ ਆਈ ਸੀ, ਤੇ ਹੁਣ ਹਰਿਆਣਾ ਤੋਂ ਉਤਰਾਖੰਡ ਭੱਜਣ ਦਾ ਸ਼ੱਕ ਹੈ। ਜਿਸ ਨੂੰ ਲੈਕੇ ਉਤਰਾਖੰਡ ਪੁਲਿਸ ਵੱਲੋਂ ਕਾਸ਼ੀਪੁਰ ਚ’ ਅੰਮ੍ਰਿਤਪਾਲ ਬਾਰੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਉਸ ਨੂੰ ਪਨਾਹ ਦੇਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ | ਅਨਾਊਂਸਮੈਂਟ ਇਹ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਦੇਸ਼ ਦੇ ਮੋਸਟਵਾਂਟਿਡ ਅਪਰਾਧੀ ਨੇ, ਜੋ ਕੋਈ ਵੀ ਉਨ੍ਹਾਂ ਨੂੰ ਆਪਣੇ ਘਰ ਵਿਚ ਪਨਾਹ ਦਿੰਦਾ ਹੈ, ਉਸ ਵਿਰੁੱਧ NSA ਤਹਿਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।