ਸਲਾਮ, 2 ਨਦੀਆ ਪਾਰ ਕਰ ਮਹਿਲਾ ਟੀਚਰ ਪਹੁੰਚਦੀ ਹੈ ਸਕੂਲ

ਬਲਰਾਮਪੁਰ ਦੀ ਇਕ ਮਹਿਲਾ ਟੀਚਰ ਲੱਕ-ਲੱਕ ਪਾਣੀ ‘ਚੋਂ ਗੁਜ਼ਰ ਕੇ 2 ਨਦੀਆਂ ਪੈਦਲ ਪਾਰ ਕਰਕੇ ਬੱਚਿਆ ਨੂੰ ਸਕੂਲ ਪਡਾਉਣ ਲਈ ਜਾਦੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਟੀਚਰ ਕਰਮੀਲਾ ਟੋਪੋ ਜੋ ਬਲਰਾਮਪੁਰ ਜਿਲ੍ਹੇ ਦੇ ਝੀਂਗੋਂ ਪਿੰਡ ਦੀ ਰਹਿਣ ਵਾਲੀ ਤੇ ਜੰਗਲਾ ਦੇ ਵਿੱਚ ਵਸੇ ਹੋਏ ਵਾਡਰਫਨਗਰ ਵਿਕਾਸਖੰਡ ਦੇ ਗੁਰਮੁਟੀ ਪਿੰਡ ਦੇ ਸਕੂਲ ‘ਚ ਪ਼ਡਾਉਦੀ ਹੈ।

ਕਰਮੀਲਾ ਕਹਿੰਦੀ ਹੈ ਕਿ ਬੱਚਿਆਂ ਦੇ ਭਵਿੱਖ ਲਈ ਉਹ ਹਰ ਰੋਜ਼ ਇਸੇ ਰਸਤੇ ਤੋਂ ਆਉਂਦੀ ਹੈ, ਸਕੂਲ ‘ਚ ਭਾਵੇਂ 10 ਬੱਚੇ ਪੜਨ੍ਹ ਲਈ ਆਉਂਦੇ ਨੇ ਪਰ ਕਰਮੀਲਾ ਇਹਨਾਂ 10 ਬੱਚਿਆਂ ਨੂੰ ਵਧੀਆ ਸਿੱਖਿਆ ਦੇ ਕੇ ਉੱਚੇ ਮੁਕਾਮ ‘ਤੇ ਦੇਖਣਾ ਚਾਹੁੰਦੀ ਹੈ। ਬਲਰਾਮਪੁਰ ਜ਼ਿਲ੍ਹੇ ਦੇ ਕੁਲੈਕਟਰ ਟਿਮੇਜੂਸੀਕਾ ਨੇ ਕਰਮੀਲਾ ਟੋਪੋ ਦੇ ਪੜਾਉਣ ਦੇ ਜਨੂੰਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ ‘ਤੇ ਇਹ ਅਧਿਆਪਕਾ ਆਪਣਾ ਕੰਮ ਬੇਹਤਰੀਨ ਤਰੀਕੇ ਨਾਲ ਕਰ ਰਹੀ ਹੈ। ਬਾਕੀ ਟੀਚਰਸ ਨੂੰ ਵੀ ਇਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ।