ਪਿਛਲੇ ਦਿਨੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੋਂ ਮਕਾਨ ਅਤੇ ਪੈਸੇ ਦਿਵਾਉਣ ਦੇ ਬਹਾਨੇ ਇੱਕ ਔਰਤ ਦੇ ਡੇਢ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਜੋੜੇ ਨੂੰ 1.25 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ, ਜਿਸਤੋ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆ ਤਿੰਨ ਔਰਤਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਵੇਚਿਆ ਗਿਆ ਬੱਚਾ ਵੀ ਬਰਾਮਦ ਕਰ ਲਿਆ ਗਿਆ ਹੈ।
ਰਾਂਚੀ ਦੇ ਜਗਨਨਾਥਪੁਰ ਇਲਾਕੇ ਦੀ ਰਹਿਣ ਵਾਲੀ ਮਧੂ ਦੇਵੀ ਆਪਣੇ ਬੱਚੇ ਨੂੰ ਲੈ ਕੇ ਹਿਨੂ ‘ਚ ਖੜ੍ਹੀ ਸੀ, ਜਦੋਂ ਉੱਥੇ ਇਕ ਆਦਮੀ ਅਤੇ ਔਰਤ ਨੇ ਆ ਕੇ ਉਸ ਨੂੰ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਗਰੀਬਾਂ ‘ਚ ਘਰ ਅਤੇ ਪੈਸੇ ਵੰਡ ਰਹੇ ਹਨ। ਉਸ ਦੇ ਕਹਿਣ ‘ਤੇ ਔਰਤ ਉਸਦੇ ਨਾਲ ਬਾਈਕ ‘ਤੇ ਬੈਠ ਕੇ ਹਰਮੂ ਬਿਜਲੀ ਦਫਤਰ ਪਹੁੰਚੀ। ਇੱਥੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਔਰਤ-ਮਰਦ ਬੱਚੇ ਨੂੰ ਲੈ ਕੇ ਭੱਜ ਗਏ ਸਨ।