NEET ਵਿੱਚ ਦੋ ਵਾਰ ਫੇਲ ਹੋਣ ਤੇ ਪੁੱਤਰ ਨੇ ਕੀਤੀ ਆਤਮਹੱਤਿਆ, ਅੰਤਿਮ ਸੰਸਕਾਰ ਕਰਨ ਤੋ ਬਾਅਦ ਪਿਤਾ ਨੇ ਲਗਾਇਆ ਫਾਹਾ

ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਇਕ ਵਿਅਕਤੀ ਨੇ ਆਪਣੇ ਨਾਬਾਲਗ ਪੁੱਤਰ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਦਰਅਸਲ, ਕਿਸ਼ੋਰ ਨੇ ਪਿਛਲੇ ਦੋ ਸਾਲਾਂ ਤੋਂ NEET ਪ੍ਰੀਖਿਆ ‘ਚ ਵਾਰ-ਵਾਰ ਫੇਲ ਹੋਣ ਕਾਰਨ ਖੁਦਕੁਸ਼ੀ ਕਰ ਲਈ ਸੀ। ਜਿਸਤੋ ਬਾਅਦ ਉਸਦੇ ਪਿਤਾ ਨੇ ਬੇਟੇ ਦਾ ਅੰਤਿਮ ਸੰਸਕਾਰ ਕਰਨ ਤੋ ਬਾਅਦ ਖੁਦ ਘਰ ਵਿੱਚ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ।

ਇਸਤੋਂ ਬਾਅਦ ਉਸਦੇ ਪਿਤਾ ਫੋਟੋਗ੍ਰਾਫਰ ਸੇਲਵਸੇਕਰ ਨੇ ਉਸਦਾ ਅੰਤਿਮ ਸੰਸਕਾਰ ਕੀਤਾ ਅਤੇ ਫਿਰ ਐਤਵਾਰ ਨੂੰ ਤਾਮਿਲਨਾਡੂ ਦੇ ਚੇਨਈ ਦੇ ਕ੍ਰੋਮਪੇਟ ਖੇਤਰ ਵਿੱਚ ਆਪਣੇ ਪਰਿਵਾਰਕ ਘਰ ਵਿੱਚ ਫਾਹਾ ਲੈ ਲਿਆ। 19 ਸਾਲਾ ਐਸ ਜੇਗਦੇਸਵਰਨ ਨੇ 2022 ਵਿੱਚ 12ਵੀਂ ਜਮਾਤ ਪੂਰੀ ਕੀਤੀ ਸੀ। ਉਦੋਂ ਤੋਂ, ਉਹ ਦੋ ਵਾਰ NEET ਲਈ ਪੇਸ਼ ਹੋਇਆ ਸੀ। ਪਰ ਉਹ ਦੋਵੇਂ ਵਾਰ ਫੇਲ ਹੋ ਗਿਆ ਸੀ। ਜੇਗਦੇਸ਼ਵਰਨ ਨੇ ਸ਼ਨੀਵਾਰ ਦੁਪਹਿਰ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਜਦੋਂ ਉਹ ਘਰ ‘ਚ ਇਕੱਲਾ ਸੀ।

ਜਗਦੇਸ਼ਵਰਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਦੋ ਵਾਰ ਪ੍ਰੀਖਿਆ ਪਾਸ ਨਾ ਕਰ ਸਕਣ ਤੋਂ ਨਿਰਾਸ਼ ਸੀ। ਦੂਜੇ ਪਾਸੇ ਆਪਣੇ ਬੇਟੇ ਦਾ ਦੁੱਖ ਨਾ ਸਹਾਰਦੇ ਹੋਏ ਸੇਲਵਸੇਕਰ ਨੇ ਐਤਵਾਰ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

Tags :