ਭਾਖੜਾ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਨੇ ਸਤਲੁੱਜ ਦੇ ਕੰਢਿਆ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਭਾਖੜਾ ਡੈਮ ਦੇ ਪਾਣੀ ਦਾ ਪੱਧਰ 1676.37 ਫੁੱਟ ਤੱਕ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 120556 ਕਿਊਸਿਕ ਰਿਕਾਰਡ ਕੀਤੀ ਗਈ, ਜਦੋਂਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ 40591 ਕਿਊਸਿਕ ਪਾਣੀ ਛੱਡਿਆ ਗਿਆ ਜਦੋਂਕਿ ਭਾਖੜਾ ਡੈਮ ਦੇ ਫਲੈਟ ਗੇਟਾਂ ਰਾਹੀਂ 50162 ਕਿਊਸਿਕ ਪਾਣੀ ਹੀ ਛੱਡਿਆ ਗਿਆ।

ਦੱਸ ਦਈਏ ਕਿ ਭਾਖੜਾ ਡੈਮ ਅਜੇ ਵੀ 1680, 04 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਘੱਟ ਹੈ। ਜਿਸਦੇ ਕਾਰਣ ਪ੍ਰਸ਼ਾਸਨ ਨੇ ਡੈਮ ਦੇ ਕੋਲ ਨਾ ਜਾਣ ਦੀ ਅਪੀਲ ਕੀਤੀ ਹੈ।

Tags :