ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪੱਛਮ ਵਿਹਾਰ ਇਲਾਕੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਪਲੇਅਬੈਕ ਸਿੰਗਰ ਗੁਰੂ ਰੰਧਾਵਾ ਦੇ ਜਿਮ ਵਿੱਚ ਬੀਤੀ ਰਾਤ ਤਾਬੜਤੋੜ ਫਾਇਰਿੰਗ ਕੀਤੀ ਗਈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ
ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਲਈ ਜ਼ਿੰਮੇਵਾਰੀ
ਇਸ ਫਾਇਰਿੰਗ ਦੀ ਜ਼ਿੰਮੇਵਾਰੀ ਕੁੱਖਿਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਗੈਂਗ ਦੇ ਮੈਂਬਰ ਅਨਿਲ ਪੰਡਿਤ (USA) ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਤੇ ਆਡੀਓ ਜਾਰੀ ਕਰਕੇ ਇਸ ਹਮਲੇ ਦਾ ਦਾਅਵਾ ਕੀਤਾ ਹੈ

ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ:
“ਰਾਮ ਰਾਮ ਸਾਰੇ ਭਰਾਵਾਂ ਨੂੰ, ਜੋ ਅੱਜ ਇਹ 24 HS FITNESS DELHI (GURU RANDHAWA) ਦੇ ਜਿਮ ‘ਤੇ ਫਾਇਰਿੰਗ ਹੋਈ ਹੈ, ਉਹ ਮੈਂ ANIL PANDIT USA ਅਤੇ LAWRENCE BISHNOI GROUP ਨੇ ਕੀਤੀ ਹੈ।”
ਸਲਮਾਨ ਖਾਨ ਨਾਲ ਨਜ਼ਦੀਕੀਆਂ ਬਣੀ ਵਜ੍ਹਾ?
ਗੈਂਗਸਟਰ ਅਨਿਲ ਪੰਡਿਤ ਨੇ ਪੋਸਟ ਵਿੱਚ ਫਾਇਰਿੰਗ ਕਰਨ ਦਾ ਕਾਰਨ ਵੀ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਗੁਰੂ ਰੰਧਾਵਾ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਨਜ਼ਦੀਕੀਆਂ ਵਧਾ ਰਿਹਾ ਸੀ, ਜਿਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਪੋਸਟ ਵਿੱਚ ਅੱਗੇ ਧਮਕੀ ਭਰੇ ਲਹਿਜੇ ਵਿੱਚ ਲਿਖਿਆ ਗਿਆ ਹੈ, “ਜਿੰਨੇ ਵੀ ਇਹ ਦੇਸ਼ ਵਿਰੋਧੀ ਹਨ ਜੋ ਦੇਸ਼ ਖਿਲਾਫ ਸਾਜ਼ਿਸ਼ ਰਚਦੇ ਹਨ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕ ਜਾਣਾ, ਉੱਥੇ ਹੀ ਮਾਰਾਂਗੇ।”
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਅਤੇ ਆਡੀਓ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਮ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ
