JAPAN : ਜਪਾਨ ਲਈ 21 ਅਕਤੂਬਰ ਦਾ ਦਿਨ ਇਤਿਹਾਸਿਕ ਰਿਹਾ। ਜਪਾਨ ਨੇ ਅੱਜ ਆਪਣੇ ਇਤਿਹਾਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਹੈ। ਸਾਨੇ ਤਾਕਾਇਚੀ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਜਪਾਨ ਦੀ ਸੰਸਦ ਨੇ ਮੰਗਲਵਾਰ ਨੂੰ ਅਤੀ ਰੁੜ੍ਹੀਵਾਦੀ ਸਾਨੇ ਤਾਕਾਇਚੀ ਨੂੰ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣਿਆ। ਇਸ ਨਾਲ ਹੀ ਸਾਨੇ ਨੇ ਜਪਾਨ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।
‘ਲਿਬਰਲ ਡੈਮੋਕ੍ਰੈਟਿਕ ਪਾਰਟੀ’ ਦੀ ਮੁੱਖੀ 64 ਸਾਲਾ ਤਾਕਾਇਚੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸ਼ਿਗੇਰੂ ਇਸ਼ੀਬਾ ਦੀ ਜਗ੍ਹਾ ਲੈਣਗੀਆਂ, ਜਿਨ੍ਹਾਂ ਨੂੰ ਦੋ ਵਾਰ ਚੋਣੀ ਹਾਰਾਂ ਤੋਂ ਬਾਅਦ ਮਜਬੂਰ ਹੋ ਕੇ ਅਸਤੀਫ਼ਾ ਦੇਣਾ ਪਿਆ ਸੀ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਜਪਾਨ ਦੀ ਸੰਸਦ ਦੇ ਹੇਠਲੇ ਸਦਨ ਵਿੱਚ ਸਾਨੇ ਤਾਕਾਇਚੀ ਨੂੰ 237 ਵੋਟ ਮਿਲੇ ਹਨ, ਜੋ ਕਿ 465 ਸੀਟਾਂ ਵਾਲੇ ਸਦਨ ਵਿੱਚ ਬਹੁਮਤ ਤੋਂ ਵੱਧ ਹਨ।
ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਇਸ ਸਮੇਂ ਮੈਨੂੰ ਖੁਸ਼ੀ ਤੋਂ ਵੱਧ ਆਉਣ ਵਾਲੀਆਂ ਚੁਣੌਤੀਆਂ ਦਾ ਅਹਿਸਾਸ ਹੋ ਰਿਹਾ ਹੈ। ਸਾਨੂੰ ਮਿਲ ਕੇ ਬਹੁਤ ਸਾਰਾ ਕੰਮ ਕਰਨਾ ਹੈ — ਇਹੀ ਮੇਰਾ ਵਿਸ਼ਵਾਸ ਹੈ। ਕਈ ਨੀਤੀਆਂ ਹਨ ਜਿਨ੍ਹਾਂ ਨੂੰ ਜਲਦੀ ਲਾਗੂ ਕਰਨ ਦੀ ਲੋੜ ਹੈ। ਅਸੀਂ ਸਭ ਮਿਲ ਕੇ ਐਲ.ਡੀ.ਪੀ. ਨੂੰ ਹੋਰ ਵੀ ਉਤਸ਼ਾਹੀ, ਸਕਾਰਾਤਮਕ ਅਤੇ ਉਰਜਾਵਾਨ ਪਾਰਟੀ ਬਣਾਵਾਂਗੇ। ਐਲ.ਡੀ.ਪੀ. ਨੂੰ ਅਜਿਹੀ ਪਾਰਟੀ ਬਣਾਉਣ ਲਈ ਵੀ ਯਤਨ ਕਰਨੇ ਹੋਣਗੇ ਜੋ ਲੋਕਾਂ ਦੀਆਂ ਚਿੰਤਾਵਾਂ ਨੂੰ ਆਸ ਵਿੱਚ ਬਦਲ ਸਕੇ

Japan new lady pm Sanae Takaichi
