Canda ‘ਚ ਮਸ਼ਹੂਰ ਪੰਜਾਬੀ ਸਿੰਗਰ ‘ਤੇ ਹੋਈ ਫਾਇਰਿੰਗ,ਪੇਟ ‘ਚ ਵੱਜੀ ਗੋਲੀ

ਮਸ਼ਹੂਰ ਪੰਜਾਬੀ ਸਿੰਗਰ ਤੇਜੀ ਕਾਹਲੋਂ ਤੇ ਰੋਹਿਤ ਗੋਦਾਰਾ ਗੈਂਗ ਵੱਲੋ ਤਾਬੜਤੋੜ ਗੋਲੀਆਂ ਚਲਾਇਆ ਗਇਆ| ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਸਿੰਗਰ ਤੇਜੀ ਕਾਹਲੋਂ ‘ਤੇ ਉਸਨੇ ਗੋਲਾਬਾਰੀ ਕਰਵਾਈ ਹੈ। ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਗੋਲਾਬਾਰੀ ਦਾ ਕਾਰਣ ਵੀ ਦੱਸਿਆ ਹੈ।
“ਜੈ ਸ੍ਰੀ ਰਾਮ, ਰਾਮ ਰਾਮ ਸਭ ਭਾਈਆਂ ਨੂੰ। ਮੈਂ (ਮਹਿੰਦਰ ਸਰਨ ਦਿਲਾਣਾ) (ਰਾਹੁਲਰਿਨਾਉ) (ਵਿੱਕੀਫਲਵਾਨ) ਭਾਈਆਂ—ਜੋ ਗੋਲਾਬਾਰੀ (ਕੈਨੇਡਾ) ਵਿੱਚ (ਤੇਜੀ ਕਾਹਲੋਂ) ਤੇ ਹੋਈ ਹੈ, ਉਹ ਅਸੀਂ ਕਰਵਾਈ ਹੈ। ਉਸ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ। ਇਸ ਤੋਂ ਸਮਝ ਆ ਗਿਆ ਤਾਂ ਠੀਕ, ਨਹੀਂ ਤਾਂ ਅਗਲੀ ਵਾਰੀ ਮਾਰ ਦੇਵਾਂਗੇ! ਇਹ ਸਾਡੇ ਦੁਸ਼ਮਣਾਂ ਨੂੰ ਫਾਇਨੈਨਸ਼ਲ ਸਹਾਇਤਾ ਦੇਣਾ, ਹਥਿਆਰ ਦੇਣਾ, ਕੈਨੇਡਾ ਵਿੱਚ ਸਾਡੇ ਭਾਈਆਂ ਦੀ ਮੁਖਬਰੀ ਕਰਨਾ ਅਤੇ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਬਣਾਉਣਾ ਸੀ। ਸਾਡੇ ਭਾਈਆਂ ਦੀ ਰੱਖਿਆ ਤਾਂ ਛੱਡੋ, ਜੇ ਕੋਈ ਸੋਚਿਆ ਵੀ ਤਾਂ ਅਸੀਂ ਉਹ ਹਾਲਤ ਬਣਾਵਾਂਗੇ ਜੋ ਇਤਿਹਾਸ ਦੇ ਪੰਨਿਆਂ ਵਿੱਚ ਗੂੰਜੇਗੀ।”
ਉਸਨੇ ਅੱਗੇ ਲਿਖਿਆ, “ਮੈਂ ਤੁਹਾਨੂੰ ਦੱਸ ਦਿਆਂ, ਇਸ ਗੱਦਾਰ ਦੇ ਚੱਕਰ ਵਿੱਚ ਆ ਕੇ ਜੇ ਕਿਸੇ ਨੇ ਸਾਡੇ ਭਾਈਆਂ ਵੱਲ ਦੇਖਿਆ ਜਾਂ ਇਸਨੂੰ ਕਿਸੇ ਨੇ ਵਿੱਤੀ ਸਹਾਇਤਾ ਦਿੱਤੀ ਅਤੇ ਸਾਨੂੰ ਪਤਾ ਲੱਗ ਗਿਆ ਤਾਂ ਉਸਦਾ ਘਰ-ਪਰਿਵਾਰ ਵੀ ਬਖ਼ਸ਼ਿਆ ਨਹੀਂ ਜਾਵੇਗਾ! ਅਸੀਂ ਉਸਦਾ ਨਾਸ਼ ਕਰ ਦੇਵਾਂਗੇ। ਇਹ ਚੇਤਾਵਨੀ ਸਾਰੇ ਭਾਈਆਂ ਅਤੇ ਬਿਜਨਸਮੈਨਾਂ, ਬਿਲਡਰਾਂ, ਹਵਾਲਾ ਵਪਾਰੀਆਂ ਅਤੇ ਜੋ ਵੀ ਹੋਣ—ਸਭ ਲਈ ਹੈ! ਕਿਸੇ ਨੇ ਵੀ ਮਦਦ ਕੀਤੀ ਤਾਂ ਉਹ ਸਾਡਾ ਦੁਸ਼ਮਣ ਹੋਵੇਗਾ! ਅਜੇ ਤਾਂ ਸ਼ੁਰੂਆਤ ਹੀ ਹੋਈ ਹੈ। ਅੱਗੇ ਵੇਖੋ ਹੁੰਦਾ ਕੀ ਹੈ!”