
ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਵਿਚ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਾਲਾ ਚੰਡੀਗੜ੍ਹ ਟਰੈਫਿਕ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਹਾਲ ਹੀ ਵਿਚ ਰਿਯਲਿਟੀ ਸ਼ੋ ‘ਇੰਡੀਅਨ ਆਈਡਲ-13’ ‘ਚ ਮਹਿਮਾਨ ਵਜੋਂ ਸ਼ਾਮਲ ਹੋਏ।
ਸ਼ੋ ‘ਚ ਭੁਪਿੰਦਰ ਨੇ ਟ੍ਰੈਫਿਕ ਨਿਯਮਾਂ ‘ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਧੁੰਨ ‘ਤੇ ਤਿਆਰ ਕੀਤਾ ਆਪਣਾ ਇਕ ਗੀਤ ‘ਨੋ-ਪਾਰਕਿੰਗ ਨੋ-ਪਾਰਕਿੰਗ’ ਗਾ ਕੇ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਦੇ ਨਾਲ ਨਾਲ SI ਭੁਪਿੰਦਰ ਸਿੰਘ ਨੇ ਮਸ਼ਹੂਰ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੂੰ ਓਹਨਾ ਦੇ ਗੀਤ ‘ਮੋਰਨੀ ਬਣ ਕੇ’ ‘ਤੇ ਡਾਂਸ ਲਈ ਬੁਲਾਇਆ ਸਟੇਜ ਤੇ ਸਦਿਆ। ਦੱਸ ਦਇਏ ਕਿ SI ਭੁਪਿੰਦਰ ਸਿੰਘ ਅੰਮ੍ਰਿਤਸਰ ਤੋਂ ਭਾਗੀਦਾਰ ਰੂਪਮ ਭਰਨੜੀਆ ਦੇ ਸਮਰਥਨ ਵਿੱਚ ਸ਼ੋ ਵਿੱਚ ਆਏ ਸਨ। ਇੰਸਪੈਕਟਰ ਨੇ ਰੂਪਮ ਨੂੰ ਆਪਣੀ ਪਤਨੀ ਦੁਆਰਾ ਭੇਜਿਆ ਇੱਕ ਪੰਜਾਬੀ ਸੂਟ ਵੀ ਭੇਂਟ ਕੀਤਾ।
