ਲਾਹੌਰ: ‘ਪਿਆਰ’ ਓਹ ਅਹਿਸਾਸ ਹੈ ਜਿਸ ਨੂੰ ਕਦੇ ਨਾ ਕਦੇ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ। ਇਹ ਤਾਂ ਅਜਿਹਾ ਰਾਹ ਹੈ ਜਿਸ ਤੇ ਪਏ ਬੰਦੇ ਨੂੰ ਕਿਸੇ ਦੀ ਜਰੂਰਤ ਨਹੀਂ ਹੁੰਦੀ, ਸਿਵਾਏ ਉਸ ਦੇ ਜਿਸ ਨੂੰ ਉਹ ਦਿਲੋਂ ਪਿਆਰ ਕਰਦਾ ਹੈ। ਹਾਂ, ਪਿਆਰ ਵਿੱਚ ਉਮਰ, ਜਾਤ-ਪਾਤ ਕੁਝ ਨਹੀਂ ਦੇਖਿਆ ਜਾਂਦਾ ਪਰ ਕੁਝ ਕਹਾਣਿਆਂ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਹਾ ਹੈ ਪਾਕਿਸਤਾਨ ਦੇ ਲਾਹੌਰ ਤੋਂ ਜਿੱਥੇ 70 ਸਾਲ ਦੇ ਲਿਆਕਤ ਅਲੀ ਨੇ 19 ਸਾਲ ਦੀ ਕੁੜੀ ਦਾ ਦਿਲ ਮੋਹ ਲਿਆ। ਆਉ ਇਨ੍ਹਾਂ ਦੀ ਕਹਾਣੀ ਤੁਹਾਨੂੰ ਵੀ ਦੱਸਦੇ ਹਾਂ…
ਸਵੇਰ ਦੀ ਸੈਰ ਕਰਨ ਵੇਲੇ ਹੋਈ ਮੁਲਾਕਾਤ
ਆਪਣੀ ਲਵ ਸਟੋਰੀ ਬਾਰੇ ਦੱਸਦੇ ਹੋਏ ਲਿਆਕਤ ਤੇ ਸ਼ੁਮਾਇਲਾ ਨੇ ਕਿਹਾ ਕਿ ਦੋਵਾਂ ਦੀ ਮੁਲਾਕਾਤ ਸਵੇਰੇ ਸੈਰ ਕਰਨ ਵੇਲੇ ਹੁੰਦੀ ਸੀ। ਦੋਨੋਂ ਰਸਤੇ ’ਚ ਇਕ ਦੂਜੇ ਨੂੰ ਮਿਲਦੇ ਸਨ। ਜਿੱਥੇ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ। ਹਾਲਾਂਕਿ ਦੋਵਾਂ ਨੂੰ ਵਿਆਹ ਵੇਲੇ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਲਿਆਕਤ ਦੀ ਉਮਰ ਜਿਆਦਾ ਹੋਣ ਕਰਕੇ ਸ਼ੁਮਾਇਲਾ ਦੇ ਪਰਿਵਾਰ ਵਾਲੇ ਨ

