EX ਦਾ ਵਿਆਹ ਪੱਕਾ ਹੋਣ ਤੇ ਪ੍ਰੇਮੀ ਨੂੰ ਆਇਆ ਗੁੱਸਾ, ਕਤਲ ਕਰ ਲਾਸ਼ ਦੇ ਕੀਤੇ 6 ਟੁਕੜੇ

ਆਜ਼ਮਗੜ੍ਹ: ਦਿੱਲੀ ‘ਚ ਹੋਏ ਸ਼ਰਧਾ ਕਤਲਕਾਂਡ ਤੋਂ ਬਾਅਦ ਹੁਣ UP (ਉੱਤਰ ਪ੍ਰਦੇਸ਼) ਤੋਂ ਇਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਮਣੇ ਆਇਆ ਹੈ ਜਿੱਥੇ ਕਿ ਇਕ ਪ੍ਰੇਮੀ ਨੇ ਆਪਣੀ ਏਕਸ ਗਰ੍ਲਫ੍ਰੈੰਡ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਉਸਦੀ ਲਾਸ਼ ਦੇ ਛੇ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਪ੍ਰੇਮੀ ਨੇ ਟੁਕੜਿਆਂ ਨੂੰ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ। ਸੂਤਰਾਂ ਮੁਤਾਬਿਕ, ਪ੍ਰੇਮੀ ਉਸ ਦੀ ਪ੍ਰੇਮਿਕਾ ਦੇ ਕਿਸੇ ਹੋਰ ਥਾਂ ‘ਤੇ ਵਿਆਹ ਕਰਵਾਉਣ ਦੇ ਫੈਸਲੇ ਤੋਂ ਬਹੁਤ ਗੁੱਸੇ ‘ਚ ਸੀ ਤੇ ਇਸ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਸੂਤਰਾਂ ਦੇ ਅਨੁਸਾਰ, ਦੋਸ਼ੀ ਨੇ ਪ੍ਰੇਮਿਕਾ ਨੂੰ ਮਾਰਨ ਲਈ ਆਪਣੇ ਮਾਤਾ-ਪਿਤਾ ਅਤੇ ਚਚੇਰੇ ਭਰਾਵਾਂ ਦੀ ਮਦਦ ਵੀ ਲਈ ਸੀ। ਪੁਲਿਸ ਨੇ ਦੱਸਿਆ ਕਿ 16 ਨਵੰਬਰ ਨੂੰ ਗੌਰੀ ਦੇ ਪੂਰੇ ਪਿੰਡ ਦੀ ਸੜਕ ਕਿਨਾਰੇ ਇੱਕ ਲੜਕੀ ਦੀ ਲਾਸ਼ ਕਈ ਟੁਕੜਿਆਂ ਵਿੱਚ ਮਿਲੀ ਸੀ। ਲੜਕੀ ਦੀ ਪਛਾਣ ਇਲਾਕੇ ਦੇ ਪਿੰਡ ਇਸ਼ਕਪੁਰ ਵਾਸੀ ਕੇਦਾਰ ਪ੍ਰਜਾਪਤੀ ਦੀ ਪੁੱਤਰੀ ਅਰਾਧਨਾ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਮੁੱਖ ਦੋਸ਼ੀ ਪ੍ਰਿੰਸ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੂਰੀ ਘਟਨਾ ਦੌਰਾਨ ਪ੍ਰਿੰਸ ਦੇ ਮਾਮੇ ਦਾ ਬੇਟਾ ਵੀ ਉਸ ਦੇ ਨਾਲ ਸੀ। ਪੁਲਿਸ ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।