ਦਸ਼ਮੇਸ਼ ਪਿਤਾ ਨੇ ਚਾਰ ਪੁੱਤ ਵਾਰ ਕੇ ਵੀ ਸ਼ੁਕਰਾਨਾ ਕੀਤਾ, ਉਨ੍ਹਾਂ ਅੱਗੇ ਮੇਰੀ ਹਸਤੀ ਤਾਂ ਕੁਝ ਨਹੀਂ: ਬਲਕੌਰ ਸਿੰਘ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਇੱਕ ਵਾਰ ਫਿਰ ਪਿਤਾ ਬਲਕੌਰ ਸਿਘ ਭਾਵੁਕ ਹੋ ਗਏ। ਯੂਕੇ ਵਿੱਚ ਫੈਂਸ ਸਾਹਮਣੇ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਦਸ਼ਮੇਸ਼ ਪਿਤਾ ਨੇ ਚਾਰ ਪੁੱਤ ਵਾਰ ਕੇ ਵੀ ਹਮੇਸ਼ਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸੀ। ਉਨ੍ਹਾਂ ਅੱਗੇ ਮੇਰੀ ਹਸਤੀ ਤਾਂ ਕੁਝ ਵੀ ਨਹੀਂ ਹੈ। ਇਹ ਕਹਿੰਦੇ ਹੋਏ ਮੂਸੇਵਾਲਾ ਦੇ ਫੈਂਸ ਦੇ ਨਾਲ-ਨਾਲ ਪਿਤਾ ਬਲਕੌਰ ਸਿੰਘ ਵੀ ਭਾਵੁਕ ਹੋ ਗਏ। ਦੱਸ ਦਇਏ ਕਿ ਮੂਸੇਵਾਲਾ ਦੇ ਮਾਤਾ-ਪਿਤਾ ਇਨ੍ਹੀਂ ਦਿਨੀਂ ਯੂਕੇ ਵਿੱਚ ਹਨ। ਜਿੱਥੇ ਮੂਸੇਵਾਲਾ ਦੇ ਫੈਂਸ ਦਵਾਰਾ ਮੂਸੇਵਾਲਾ ਨੂੰ ਇੰਸਾਫ ਦਵਾਉਣ ਲਈ ਮਾਰਚ ਕੱਡਿਆ ਜਾ ਰਿਹਾ ਹੈ।

ਹਾਲ ਹੀ ਦੇ ਵਿੱਚ ਕਨਾਡਾ ਦੇ ਰੈਪਰ Burnaboy ਨੇ ਸਿੱਧੂ ਨੂੰ ਯਾਦ ਕਰ ਉਸ ਦੀ ਤਸਵੀਰ ਮਾਪਿਆਂ ਨੂੰ ਦਿੱਤੀ ਸੀ।