(ਅੰਮ੍ਰਿਤਸਰ) : ਅੱਜ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਅਣਪਛਾਤੇ ਨੌਜਵਾਨਾਂ ਨੇ ਇੱਕ ਐਨਆਰਆਈ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆ ਮਾਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਗੱਲਬਾਤ ਤੇ ਕਿਹਾ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਕਿਹਾ ਦੁਨੀਆਂ ਭਰ ਵਿੱਚ ਬੈਠੇ ਐਨਆਰਆਈ ਵੀਰਾਂ ਦੀ ਜਾਨਮਾਲ ਦੀ ਰਾਖੀ ਕਰਨਾ ਸਾਡਾ ਫਰਜ਼ | ਜਿਨਾਂ ਨੇ ਐਨਆਰਆਈ ਉੱਪਰ ਗੋਲੀ ਚਲਾਈ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਨਆਰਆਈ ਭਰਾਵਾਂ ਨੂੰ ਕੀਤੀ ਅਪੀਲ ਕਿ ਜੇਕਰ ਤੁਹਾਡਾ ਕੋਈ ਵੀ ਪ੍ਰੋਪਰਟੀ ਦਾ ਮਸਲਾ ਜਾਂ ਫੇਰ ਪਰਿਵਾਰਿਕ ਰੰਜਿਸ਼ ਹੈ ਉਸ ਨੂੰ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸੁਲਝਾ ਲਓ
