(ਫਿਰੋਜ਼ਪੁਰ) : ਬੀਤੇ ਕੱਲ ਮੱਖੂ ਵਿਖੇ ਪਾਸਟਰ ਰਾਜੇਸ਼ ਜੀ ਦੀ ਪ੍ਰਧਾਨਗੀ ਵਿੱਚ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਪਾਸਟਰ ਵਿੰਗ ਦੇ ਪ੍ਰਧਾਨ ਪਾਸਟਰ ਹਰਜੀਤ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਪਾਸਟਰ ਵਿੰਗ ਦਾ ਪ੍ਰਧਾਨ ਪਾਸਟਰ ਰਾਜੇਸ਼ ਜੀ ਨੂੰ, ਮੀਤ ਪ੍ਰਧਾਨ ਪਾਸਟਰ ਵਿੰਗ ਤਰਸੇਮ ਮਸੀਹ, ਜਰਨਲ ਸਕੱਤਰ ਪਾਸਟਰ ਵਿੰਗ ਪਾਸਟਰ ਸੋਨੂੰ ਮਸੀਹ,ਸਰਵਣ ਮਸੀਹ ਸੰਮਾ ਜੀ ਨੂੰ ਰਾਜਨੀਤਕ ਵਿੰਗ ਦਾ ਪੰਜਾਬ ਮੀਤ ਪ੍ਰਧਾਨ, ਰਾਜਕੁਮਾਰ ਗਿੱਲ ਜੀ ਨੂੰ ਮਖੁ ਦਾ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ

