(ਫਾਜ਼ਿਲਕਾ) : ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਦੀ ਹੋਈ ਮੌਤ | 118 ਸਾਲਾ ਬਜ਼ੁਰਗ ਔਰਤ ਨੇ ਲਏ ਆਖਰੀ ਸਾਹ, ਪਰਿਵਾਰ ਨੇ ਢੋਲ ਦੀ ਤਾਣ 'ਤੇ ਨੱਚ ਕੇ ਕੀਤੀ ਵਿਦਾਈ, ਪਾਕਿਸਤਾਨ 'ਚ ਜੰਮੀ ਸੀ
ਫਾਜ਼ਿਲਕਾ ਦੇ ਪਿੰਡ ਘੁਬਾਇਆ 'ਚ ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ, ਜਿਸ ਦੇ ਪਰਿਵਾਰ ਦੇ 200 ਤੋਂ ਵੱਧ ਮੈਂਬਰ ਹਨ | ਹਾਲਾਂਕਿ ਮ੍ਰਿਤਕ ਔਰਤ ਦੇ ਪੋਤੇ ਦਾ ਕਹਿਣਾ ਹੈ ਕਿ ਉਸ ਦੀ ਦਾਦੀ ਇੰਦਰੋ ਬਾਈ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰੇ ਤਾਂ ਉਸ ਨੂੰ ਢੋਲ ਦੀ ਥਾਪ 'ਤੇ ਬੜੇ ਧੂਮ-ਧਾਮ ਨਾਲ ਵਿਦਾਈ ਦਿੱਤੀ ਜਾਵੇ