ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਦਾ ਬਦਲਿਆ ਸਮਾਂ, ਦੇਖੋ ਨਵਾਂ ਟਾਈਮ-ਟੇਬਲ

ਫਿਰੋਜ਼ਪੁਰ : ਫਿਰੋਜ਼ਪੁਰ ਕੈਂਟ ਅਤੇ ਦਿੱਲੀ ਵਿਚਕਾਰ ਚੱਲਣ ਵਾਲੀ ‘ਵੰਦੇ ਭਾਰਤ ਐਕਸਪ੍ਰੈਸ’ ਦੇ ਸ਼ਡਿਊਲ ਵਿੱਚ ਅਹਿਮ ਬਦਲਾਅ ਕੀਤਾ ਹੈ। ਰੇਲਵੇ ਵੱਲੋਂ ਲਏ ਗਏ ਤਾਜ਼ਾ ਫੈਸਲੇ ਅਨੁਸਾਰ, ਹੁਣ ਇਹ ਰੇਲ ਗੱਡੀ ਬਰਨਾਲਾ ਰੇਲਵੇ ਸਟੇਸ਼ਨ ‘ਤੇ ਵੀ ਰੁਕਿਆ ਕਰੇਗੀ। ਇਹ ਸਟਾਪੇਜ 20 ਫਰਵਰੀ, 2026 ਤੋਂ ਪ੍ਰਯੋਗਾਤਮਕ ਆਧਾਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ

ਰੇਲ ਗੱਡੀ ਦਾ ਨੰਬਰ ਅਤੇ ਸਫਰ ਦਾ ਸਮਾਂ
ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਗੱਡੀ ਨੰਬਰ 26462/26461 ਵਜੋਂ ਚਲਾਈ ਜਾ ਰਹੀ ਹੈ। ਇਹ ਟ੍ਰੇਨ ਫਿਰੋਜ਼ਪੁਰ ਤੋਂ ਦਿੱਲੀ ਤੱਕ ਦਾ 486 ਕਿਲੋਮੀਟਰ ਦਾ ਸਫਰ ਮਹਿਜ਼ 6 ਘੰਟੇ 40 ਮਿੰਟਾਂ ਵਿੱਚ ਤੈਅ ਕਰਦੀ ਹੈ, ਜੋ ਕਿ ਇਸ ਰੂਟ ‘ਤੇ ਚੱਲਣ ਵਾਲੀ ਸਭ ਤੋਂ ਤੇਜ਼ ਰੇਲ ਗੱਡੀ ਹੈ।

ਬਰਨਾਲਾ ਸਟੇਸ਼ਨ ਲਈ ਨਵਾਂ ਸਮਾਂ (20 ਫਰਵਰੀ ਤੋਂ ਲਾਗੂ)
ਰੇਲਵੇ ਵਿਭਾਗ ਅਨੁਸਾਰ ਬਰਨਾਲਾ ਸਟੇਸ਼ਨ ‘ਤੇ ਟ੍ਰੇਨ ਦੇ ਆਉਣ-ਜਾਣ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ:

ਗੱਡੀ ਨੰਬਰ 26462 (ਫਿਰੋਜ਼ਪੁਰ ਕੈਂਟ ਤੋਂ ਦਿੱਲੀ): ਇਹ ਟ੍ਰੇਨ ਸਵੇਰੇ 09:59 ਵਜੇ ਬਰਨਾਲਾ ਪਹੁੰਚੇਗੀ ਅਤੇ 10:01 ਵਜੇ ਅਗਲੇ ਸਫਰ ਲਈ ਰਵਾਨਾ ਹੋਵੇਗੀ। ਵਾਪਸੀ ਵੇਲੇ ਇਹ ਟ੍ਰੇਨ ਰਾਤ 20:20 (08:20) ਵਜੇ ਬਰਨਾਲਾ ਪਹੁੰਚੇਗੀ ਅਤੇ 20:22 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ।

ਬਰਨਾਲਾ ਦੇ ਨਵੇਂ ਸਟਾਪੇਜ ਤੋਂ ਇਲਾਵਾ, ਇਹ ਟ੍ਰੇਨ ਰਸਤੇ ਵਿੱਚ ਹੇਠ ਲਿਖੇ ਸਟੇਸ਼ਨਾਂ ‘ਤੇ ਰੁਕਦੀ ਹੈ:

ਫਰੀਦਕੋਟ

ਬਠਿੰਡਾ

ਧੂਰੀ

ਪਟਿਆਲਾ

ਅੰਬਾਲਾ ਕੈਂਟ

ਕੁਰੂਕਸ਼ੇਤਰ

ਪਾਣੀਪਤ

ਨਵੇਂ ਟਾਈਮ-ਟੇਬਲ ‘ਤੇ ਇੱਕ ਨਜ਼ਰ (20-02-2026 ਤੋਂ)

ਸਟੇਸ਼ਨ ਦਾ ਨਾਂਕੋਡਟ੍ਰੇਨ 26462 (ਆਉਣਾ/ਜਾਣਾ)ਟ੍ਰੇਨ 26461 (ਆਉਣਾ/ਜਾਣਾ)
ਫਿਰੋਜ਼ਪੁਰ ਕੈਂਟFZRਰਵਾਨਗੀ: 07:55ਪਹੁੰਚ: 22:35
ਬਠਿੰਡਾBTI09:10 / 09:1521:15 / 21:20
ਬਰਨਾਲਾBNN09:59 / 10:0120:20 / 20:22
ਧੂਰੀ ਜੰਕਸ਼ਨDUI10:24 / 10:2619:56 / 19:58
ਦਿੱਲੀ ਜੰਕਸ਼ਨDLIਪਹੁੰਚ: 14:35ਰਵਾਨਗੀ: 16:00

ਸੈਲਾਨੀਆਂ ਅਤੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ
ਬਰਨਾਲਾ ਵਿਖੇ ਸਟਾਪੇਜ ਮਿਲਣ ਨਾਲ ਇਲਾਕੇ ਦੇ ਲੋਕਾਂ, ਖਾਸ ਕਰਕੇ ਵਪਾਰੀਆਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2025 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਇਹ ਟ੍ਰੇਨ ਪੰਜਾਬ ਨੂੰ ਦੇਸ਼ ਦੀ ਰਾਜਧਾਨੀ ਨਾਲ ਤੇਜ਼ ਰਫਤਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ